- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦਾ ਤਿਉਹਾਰ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਲਿਟਲ ਸਟਾਰ ਬਚਪਨ ਪਲੇਅ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ, ਲਹਿਰਾਗਾਗਾ ਵਿੱਚ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਤੇ ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦੇ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਮਾਂ ਦੁਰਗਾ ਦੀ ਸ਼ਕਤੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਸੰਦੇਸ਼ ਤੋਂ ਜਾਣੂ ਕਰਵਾਇਆ ਗਿਆ।
ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਹਮੇਸ਼ਾ ਸੱਚਾਈ, ਨੇਕੀ ਅਤੇ ਚੰਗੇ ਕੰਮਾਂ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਬੱਚਿਆਂ ਦੁਆਰਾ ਰਾਵਣ ਦਾ ਪੁਤਲਾ ਬਣਾ ਕੇ ਫੂਕਿਆ ਗਿਆ। ਇਸ ਸਮੇਂ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨੇ ਇਸ ਮਾਹੌਲ ਨੂੰ ਹੋਰ ਵੀ ਰੌਚਕ ਬਣਾਇਆ।
ਇਸ ਮੌਕੇ ਸਕੂਲ ਦੇ ਡੀਪੀ ਦਰਬਾਰਾ ਸਿੰਘ, ਹੀਨਾ ਰਾਣੀ, ਜੈਨਮ, ਹੁਸਨਪ੍ਰੀਤ, ਸਿੰਦਰਪਾਲ, ਰੇਣੂ ,ਮੀਨੂ ਰਾਣੀ, ਗੁਰਜੀਤ, ਪੂਨਮ, ਮੋਨੂ , ਅਰਸ਼ਦੀਪ ,ਪ੍ਰੀਤੀ ਸ਼ਰਮਾ, ਅਮਨਦੀਪ ਕੌਰ ,ਇੰਦਰਜੀਤ ਕੌਰ ਮੌਜੂਦ ਸਨ।