
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਨਾਮ ’ਚ " ਆਪ " ਸਰਕਾਰ ਦੀ ਸਿਖਿਆ ਕ੍ਰਾਂਤੀ ਦਾ ਕੌੜਾ ਸੱਚ

‘42 ਸਾਲ ਪੁਰਾਣੀ ਧਰਮਸ਼ਾਲਾ ’ਚ ਦੋ ਕਮਰੇ 108 ਵਿਦਿਆਰਥੀ
ਇੱਕ ਕਮਰੇ ’ਚ ਇੱਕੋ ਸਮੇਂ ਲੱਗਦੀਆਂ ਨੇ ਤਿੰਨ ਕਲਾਸਾਂ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਵਿੱਚ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦਾ ਕੌੜਾ ਸੱਚ ਸਾਹਮਣੇ ਆਇਆ ਹੈ। ਸਥਾਨਕ ਭਗਵਾਨ ਵਾਲਮੀਕਿ ਨਗਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਕਮਰੇ ਵਿੱਚ ਤਿੰਨ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਲਈ ਮਜਬੂਰ ਹੋ ਰਹੇ ਹਨ। ਕੁੱਝ ਬੱਚੇ ਬਰਾਂਡੇ ਹੇਠਾਂ ਬੈਠਕੇ ਪੜ੍ਹਦੇ ਹਨ। ਅਜਿਹੀ ਕੌੜੀ ਹਕੀਕਤ ਸੂਬਾ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਉਕਤ ਸਕੂਲ ਪਿਛਲੇ 42 ਸਾਲਾਂ ਤੋਂ, ਵਾਲਮੀਕਿ ਬਸਤੀ ਵਿੱਚ ਸਥਿਤ ਭਗਵਾਨ ਵਾਲਮੀਕਿ ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਕਮਿਊਨਿਟੀ ਹਾਲ ਦੇ ਸਿਰਫ਼ ਦੋ ਕਮਰਿਆਂ ਦੇ ਅੰਦਰ ਚੱਲ ਰਿਹਾ ਹੈ।
ਦੱਸ ਦੇਈਏ ਐੱਸਡੀਐੱਮ ਨੇ ਸੁਨਾਮ ਨੇ ਸਾਲ 2022 ਅਤੇ 2023 ਵਿੱਚ ਰਸਮੀ ਤੌਰ ’ਤੇ ਇਸ ਗੰਭੀਰ ਮੁੱਦੇ ਵੱਲ ਉੱਚ ਅਧਿਕਾਰੀਆਂ ਦਾ ਧਿਆਨ ਦਿਵਾਉਣ ਲਈ ਬਕਾਇਦਾ ਪੱਤਰ ਲਿਖੇ; ਫਿਰ ਵੀ, ਵਿਭਾਗ ਪੂਰੀ ਤਰ੍ਹਾਂ ਬੇਪਰਵਾਹ ਰਿਹਾ। ਅੱਜ ਵੀ, 108 ਮਾਸੂਮ ਬੱਚਿਆਂ ਦਾ ਭਵਿੱਖ ਤੰਗ ਕੰਧਾਂ ਅਤੇ ਖੁੱਲ੍ਹੇ ਅਸਮਾਨ ਹੇਠ ਲਟਕਿਆ ਹੋਇਆ ਹੈ। ਸਕੂਲ ਦੇ ਕਮਰਿਆਂ ਦੀ ਮਾੜੀ ਦਸ਼ਾ ਹੋਣ ਕਾਰਨ ਅਧਿਆਪਕ ਅਤੇ ਬੱਚਿਆਂ ਦੇ ਭਵਿੱਖ ਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਭਗਵਾਨ ਵਾਲਮੀਕਿ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਕਮਰੇ ’ਚ ਤਿੰਨ ਕਲਾਸਾਂ ਲੱਗਦੀਆਂ ਹਨ ਸਕੂਲ ਵਿੱਚ ਕੁੱਲ ਅੱਠ ਕਲਾਸਾਂ ਚੱਲਦੀਆਂ ਹਨ — ਪ੍ਰੀ-ਪ੍ਰਾਇਮਰੀ ਤੋਂ ਲੈਕੇ ਪੰਜਵੀਂ ਜਮਾਤ ਤੱਕ 108 ਵਿਦਿਆਰਥੀਆਂ ਦੇ ਦਾਖਲੇ ਹਨ , ਪਰਜਗ੍ਹਾ ਦੇ ਮਾਮਲੇ ਵਿੱਚ, ਸਿਰਫ ਦੋ ਕਮਰੇ ਹਨ। ਸਕੂਲ ਦੀ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਤਿੰਨ ਕਲਾਸਾਂ ਇੱਕੋ ਕਮਰੇ ਵਿੱਚ ਇੱਕੋ ਸਮੇਂ ਲਾਈਆਂ ਜਾਂਦੀਆਂ ਹਨ। ਬਲੈਕ ਬੋਰਡ ਇੱਕ ਦੂਜੇ ਦੇ ਨੇੜੇ ਰੱਖੇ ਜਾਂਦੇ ਹਨ। ਉਕਤ ਸਕੂਲ ਵਿੱਚ ਬੱਚਿਆਂ ਲਈ ਮਿਡ ਡੇ ਮੀਲ ਦਾ ਖਾਣਾ ਧੁੱਪ ਵਿੱਚ ਰੱਖਿਆ ਐਲਪੀਜੀ ਗੈਸ ਸਿਲੰਡਰ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਸਕੂਲ ਦੀ ਆਪਣੀ ਰਸੋਈ ਵੀ ਨਹੀਂ ਹੈ। ਦੋ ਮਿਡ-ਡੇਅ ਮੀਲ ਵਰਕਰਾਂ ਤੇਜ਼ ਧੁੱਪ ਅਤੇ ਖੁੱਲ੍ਹੇ ਅਸਮਾਨ ਹੇਠ ਖਾਣਾ ਪਕਾਉਣ ਲਈ ਮਜਬੂਰ ਹਨ। ਸਕੂਲ ਵਿੱਚ ਤਾਇਨਾਤ ਸੱਤ ਧਿਆਪਕ ਆਪਣੀਆਂ ਜੇਬਾਂ ਵਿੱਚੋਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।
- ਐੱਸਡੀਐੱਮ ਦੇ ਪੱਤਰਾਂ ਤੇ ਨਹੀਂ ਕੀਤੀ ਗੌਰ
ਸੁਨਾਮ ਦੇ ਐੱਸਡੀਐੱਮ ਨੇ ਸਾਲ 2022 ਅਤੇ 2023 ਵਿੱਚ ਉੱਚ ਅਧਿਕਾਰੀਆਂ ਨੂੰ ਅਧਿਕਾਰਤ ਪੱਤਰ ਭੇਜੇ। ਫਿਰ ਵੀ, ਫਾਈਲਾਂ ਸਿਰਫ਼ ਦਫ਼ਤਰਾਂ ਵਿਚਕਾਰ ਹੀ ਘੁੰਮਦੀਆਂ ਰਹੀਆਂ, ਅਤੇ ਨਤੀਜਾ ਅੱਜ ਤੱਕ ਜ਼ੀਰੋ ਰਿਹਾ।
- ਅਕਾਲੀ ਦਲ ਦਾ ਤਿੱਖਾ ਹਮਲਾ: ‘ਇਹ ਕਿਸ ਤਰ੍ਹਾਂ ਦਾ ਇਨਕਲਾਬ ਹੈ?’
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਸਕੂਲ ਦੀ ਇਸ ਮਾੜੀ ਹਾਲਤ 'ਤੇ ਸੂਬਾ ਸਰਕਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਵਿਸ਼ਵ ਪੱਧਰੀ ਸਿੱਖਿਆ ਅਤੇ ‘ਸਕੂਲ ਆਫ਼ ਐਮੀਨੈਂਸ’ ਬਾਰੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਅਸਲੀਅਤ ਸੁਨਾਮ ਦੇ ਇਸ ਸਕੂਲ ਦੀ ਹਾਲਤ ਤੋਂ ਉਜਾਗਰ ਹੋ ਜਾਂਦੀ ਹੈ। ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਦੇਸਰਾਜ ਸਿੱਖਨ, ਅਜੈ ਕਾਂਗੜਾ ਅਤੇ ਜਤਿੰਦਰ ਸਿੰਘ ਨੇ ਸੂਬੇ ਦੀ ਸਰਕਾਰ ਅਤੇ ਅਧਿਕਾਰੀਆਂ ਨੂੰ ਸਵਾਲ ਕੀਤਾ ਹੈ ਕਿ ਕੀ ਅਧਿਕਾਰੀ ਕਿਸੇ ਵੱਡੇ ਦੁਖਾਂਤ ਦੇ ਵਾਪਰਨ ਦੀ ਉਡੀਕ ਕਰ ਰਹੇ ਹਨ।