- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠਵੀਂ ਲਾਈਟ ਕੇਵਾਲਰੀ ਨੇ ਮਨਾਇਆ ਸਥਾਪਨਾ ਦਿਵਸ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਅੱਠਵੀਂ ਲਾਈਟ ਕੇਵਾਲਰੀ ਵੱਲੋਂ ਅਪਣਾ 239ਵਾਂ ਰੇਜ਼ਿੰਗ ਦਿਵਸ 23 ਅਕਤੂਬਰ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਕਰਯੋਗ ਹੈ, ਕਿ ਇਹ ਰੈਜੀਮੈਂਟ 239 ਸਾਲ ਪੁਰਾਣੀ ਹੈ। ਇਸ ਸਬੰਧੀ ਇਸ ਰੈਜੀਮੈਂਟ ਨਾਲ ਸੰਬੰਧਿਤ ਰਿਸਾਲਦਾਰ ਮੇਜਰ ਸਰਦਾਰਾ ਸਿੰਘ ਲਹਿਰਾ ਨੇ ਦੱਸਿਆ ਕਿ ਇਹ ਰੈਜੀਮੈਂਟ 23 ਅਕਤੂਬਰ 1787 ਵਿੱਚ ਬਣਾਈ ਗਈ ਸੀ ਅਤੇ ਇਸ ਰੈਜੀਮੈਂਟ ਦਾ ਇਤਿਹਾਸ ਬਹੁਤ ਹੀ ਗੌਰਵਮਈ ਰਿਹਾ ਹੈ। ਰੈਜੀਮੈਂਟ ਨੇ ਸਾਲ 1962, 1965 ਅਤੇ 1971 ਦੀ ਜੰਗ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਹਨਾਂ ਜੰਗਾਂ ਵਿੱਚ ਸਾਡੇ ਬਹੁਤ ਸਾਰੇ ਵੀਰਾਂ ਨੇ ਦੇਸ਼ ਲਈ ਸ਼ਹਾਦਤ ਦਾ ਜਾਮ ਵੀ ਪੀਤਾ। ਰਾਸ਼ਟਰਪਤੀ ਵੱਲੋਂ ਰੈਜੀਮੈਂਟ ਦਾ ਸਨਮਾਨ ਕਰਦਿਆਂ ਦੋ ਵਾਰ ਝੰਡਾ ਪ੍ਰਦਾਨ ਕੀਤੀ ਗਿਆ। ਪਹਿਲਾਂ ਝੰਡਾ 1976 ਵਿੱਚ ਕਰਨਲ ਜੀ ਐਸ ਗਿੱਲ ਦੀ ਕਮਾਂਡ ਵਿੱਚ ਦਿੱਤਾ ਗਿਆ ਤੇ ਦੂਸਰਾ ਝੰਡਾ 1987 ਵਿੱਚ ਕਰਨਲ ਅਮਰ ਸਿੰਘ ਸਾਹਿਬ ਜੀ ਦੀ ਕਮਾਂਡ ਵਿੱਚ ਦਿੱਤਾ ਗਿਆ ਜੋ ਕਿ ਰੈਜੀਮੈਂਟ ਲਈ ਮਾਨ ਵਾਲੀ ਗੱਲ ਹੈ। ਇਹ ਆਰਮੰਡ ਕੋਰ ਦੀ ਚੋਟੀ ਦੀ ਰੈਜੀਮੈਂਟ ਹੈ ਜਿਸ ਨੂੰ ਹਮੇਸ਼ਾ ਹੀ ਫਰੰਟ ਲਾਈਨ ਤੇ ਰੱਖਿਆ ਜਾਂਦਾ ਹੈ। ਰਿਸਾਲਦਰ ਮੇਜਰ ਸਰਦਾਰਾ ਸਿੰਘ ਨੇ ਦੱਸਿਆ ਕਿ ਇਸ ਰੈਜੀਮੈਂਟ ਨੂੰ ਸਭ ਤੋਂ ਬਹਾਦਰ ਅਤੇ ਸੂਰਬੀਰ ਗਿਣਿਆ ਜਾਂਦਾ ਹੈ।