ਖਾਟੂ ਸ਼ਿਆਮ ਦੀ 22ਵੀਂ ਚੌਕੀ ਲਗਾਈ
ਖਾਟੂ ਸ਼ਿਆਮ ਦੀ 22ਵੀਂ ਚੌਕੀ ਲਗਾਈ
Publish Date: Sun, 25 Oct 2026 05:17 PM (IST)
Updated Date: Mon, 26 Oct 2026 04:02 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਕਾਦਸ਼ੀ ਨੂੰ ਮੁੱਖ ਰੱਖਦਿਆਂ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਸ੍ਰੀ ਖਾਟੂ ਸ਼ਿਆਮ ਦੀ 22ਵੀਂ ਚੌਕੀ ਖਾਟੂ ਸ਼ਿਆਮ ਮੰਦਰ ਦਰਾਜ ਫਾਟਕ ਨਜ਼ਦੀਕ ਕਰਵਾਈ ਗਈ। ਸਮਾਗਮ ਮੌਕੇ ਪੰਡਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਪ੍ਰਦੀਪ ਮੋੜ ਤੇ ਰਵੀ ਮੋੜ ਤੋਂ ਸਮੇਤ ਪਰਿਵਾਰ ਅਦਾ ਕਰਵਾਈ। ਉਪਰੰਤ ਪ੍ਰਸਿੱਧ ਭਜਨ ਗਾਇਕਾ ਪੀਹੂ ਅਗਰਵਾਲ ਸਮਾਣਾ ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨੱਚਣ ਲਾ ਦਿੱਤਾ। ਚੌਕੀ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ਚ ਸ਼ਿਰਕਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਨੇ ਸਮਾਜ ਸੇਵੀ ਪ੍ਰਦੀਪ ਮੌੜ ਤੇ ਰਵੀ ਮੌੜ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਚੌਕੀ ਮੌਕੇ ਲੰਗਰ ਦੀ ਸੇਵਾ ਵੀ ਮੋੜ ਪਰਿਵਾਰ ਵਲੋਂ ਕੀਤੀ ਗਈ। ਇਸ ਮੌਕੇ ਅਰੁਣ ਗੋਇਲ, ਅਮਿੱਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ,ਵਿਨੋਦ ਬਦਰਾ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਉਗਰ ਮੋੜ, ਰਘੁਵੀਰ ਚੰਦ ਅਗਰਵਾਲ,ਸੰਦੀਪ ਭੈਣੀ,ਅਸ਼ਵਨੀ ਬਹਾਵਲਪੁਰੀਆ, ਰਾਮ ਨਾਮਧਾਰੀ, ਗੌਰਵ ਗਰਗ, ਹੈਪੀ ਗੋਇਲ, ਲਾਲ ਚੰਦ ਆਲੀਕੇ, ਭਿੰਦੀ ਮੌੜ, ਮੁਨੀਸ਼ ਬਹਾਵਲਪੁਰੀਆ, ਅਸ਼ੋਕ ਮਿੱਤਲ, ਹਰੀਸ਼ ਚੰਦਰ ਗੋਸ਼ਾ, ਹੀਰਾ ਲਾਲ ਕਾਲਾ ਘੁੰਨਸ, ਰਵਿੰਦਰ ਤਾਜੋ, ਬਾਲੀ ਮੌੜ, ਅਸ਼ੋਕ ਸਿੰਗਲਾ ਹਾਜ਼ਰ ਸਨ।