
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਂਝਾ ਮੋਰਚਾ ਫਰੰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਦੇ ਲਾਗਲੇ ਪਿੰਡ ਤੋਲਾਵਾਲ ਵਿਖੇ ਬਹੁਤ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਸਮੂਹ ਮੁਲਾਜ਼ਮ ਜਥੇਬੰਦੀ ਦੇ ਆਗੂ ਅਤੇ ਹੋਰ ਮੁਲਾਜ਼ਮ ਸਾਥੀ ਵੱਡੀ ਗਿਣਤੀ ਵਿੱਚ ਆਪੋ ਆਪਣੇ ਸਾਧਨਾਂ ਰਾਹੀਂ ਪੁੱਜੇ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸਾਂਝਾ ਮੋਰਚਾ ਫਰੰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਦੇ ਲਾਗਲੇ ਪਿੰਡ ਤੋਲਾਵਾਲ ਵਿਖੇ ਬਹੁਤ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਸਮੂਹ ਮੁਲਾਜ਼ਮ ਜਥੇਬੰਦੀ ਦੇ ਆਗੂ ਅਤੇ ਹੋਰ ਮੁਲਾਜ਼ਮ ਸਾਥੀ ਵੱਡੀ ਗਿਣਤੀ ਵਿੱਚ ਆਪੋ ਆਪਣੇ ਸਾਧਨਾਂ ਰਾਹੀਂ ਪੁੱਜੇ। ਜਿਸ ਵਿੱਚ ਪੁਰਾਣੀ ਪੈਨਸ਼ਨ ਤੇ ਡੀਏ ਦੇ ਬਕਾਏ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ।
ਰੈਲੀ ਕਰਨ ਉਪਰੰਤ ਸਮੂਹ ਮੁਲਾਜ਼ਮਾਂ ਵੱਲੋਂ ਪੈਦਲ ਹੀ ਪਿੰਡ ਸਤੌਜ ਨੂੰ ਕੂਚ ਕੀਤਾ ਗਿਆ ਜਦਕਿ ਉਹਨਾਂ ਨੂੰ ਰਾਹ ਦੇ ਵਿੱਚ ਪੁਲਿਸ ਵੱਲੋਂ ਬੈਰੀਗੇਡ ਕਰਕੇ ਰੋਕ ਲਿਆ ਗਿਆ। ਬਹੁਤ ਸਾਰੇ ਮੁਲਾਜ਼ਮ ਸਾਥੀ ਖੇਤਾਂ ਦੀਆਂ ਪਹੀਆਂ ਅਤੇ ਵੱਟਾਂ ਰਾਹੀਂ ਪਿੰਡ ਸਤੌਜ ਦੇ ਲਾਗੇ ਪਹੁੰਚਣ ਵਿੱਚ ਕਾਮਯਾਬੀ ਹੋਏ ਪਰ ਪੁਲਿਸ ਵੱਲੋਂ ਵੱਡੀ ਵੈਰੀਗੇਟਿੰਗ ਕੀਤੇ ਜਾਣ ਕਰਕੇ ਪਿੰਡ ਵਿੱਚ ਵੜਨ ਨਹੀਂ ਦਿੱਤਾ ਗਿਆ।