ਗੁਰੂ ਗੋਬਿੰਦ ਸਿੰਘ ਕਾਲਜ ’ਚ ਕਰਵਾਇਆ ਟੈਲੰਟ ਹੰਟ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਕਾਲਜ ’ਚ ਕਰਵਾਇਆ ਟੈਲੰਟ ਹੰਟ ਪ੍ਰੋਗਰਾਮ
Publish Date: Tue, 06 Oct 2026 03:34 PM (IST)
Updated Date: Wed, 07 Oct 2026 04:02 AM (IST)
ਹਰਬੰਸ ਬਣੇ ‘ਮਿਸਟਰ ਟੈਲੰਟ ਅਤੇ ਹਰਪ੍ਰੀਤ ਕੌਰ ਨੇ ਜਿੱਤਿਆ ‘ਮਿਸ ਟੈਲੰਟ ਦਾ ਖਿਤਾਬ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲ੍ਹਾਂ ਵਿਖੇ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ, ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਉਚਿਤ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਾਨਦਾਰ ‘ਟੈਲੰਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਟੈਲੰਟ ਹੰਟ ਵਿੱਚ ਵਿਦਿਆਰਥੀਆਂ ਨੇ ਗਾਇਕੀ, ਭਾਸ਼ਣ, ਕਲਾਤਮਕ ਪੇਸ਼ਕਾਰੀਆਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਪੇਸ਼ਕਾਰੀ ਦੇ ਆਧਾਰ ’ਤੇ ਪੀਜੀਡੀਸੀਏ ਕਲਾਸ ਦੇ ਵਿਦਿਆਰਥੀ ਹਰਬੰਸ ਸਿੰਘ ਨੂੰ ‘ਮਿਸਟਰ ਟੈਲੰਟ ਸਟਾਰ’ ਅਤੇ ਹਰਪ੍ਰੀਤ ਕੌਰ ਨੂੰ ‘ਮਿਸ ਟੈਲੰਟ ਸਟਾਰ’ ਚੁਣਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਰੋਹਿਤ ਵਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਦੇ ਡਾਇਰੈਕਟਰ ਰਾਕੇਸ਼ ਕੁਮਾਰ ਸ਼ਰਮਾ ਅਤੇ ਰਾਜ ਕੁਮਾਰ ਗਰਗ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ, ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਕਲਾ ਅਤੇ ਹੁਨਰ ਨੂੰ ਨਿਖਾਰਨ ਲਈ ਅਜਿਹੇ ਮੰਚ ਪ੍ਰਦਾਨ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ। ਇਸ ਤਰ੍ਹਾਂ ਇਹ ਟੈਲੰਟ ਹੰਟ ਪ੍ਰੋਗਰਾਮ ਇੱਕ ਯਾਦਗਾਰ ਬਣ ਗਿਆ।