ਤਕਸ਼ੀਲ ਮੇਲਾ 28 ਨੂੰ
ਤਕਸ਼ੀਲ ਮੇਲਾ 28 ਨੂੰ
Publish Date: Wed, 25 Feb 2026 04:28 PM (IST)
Updated Date: Wed, 25 Feb 2026 04:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਦਰਸ਼ਨ ਸਿੰਘ ਗਰੇਵਾਲ ਉਰਫ ਫੌਜੀ ਦੀ ਯਾਦ ਵਿੱਚ ਅਤੇ 23 ਮਾਰਚ ਤੇ ਸ਼ਹੀਦਾਂ ਨੂੰ ਸਮਰਪਿਤ ਇੱਕ ਨਾਟਕ ਮੇਲਾ 28 ਫਰਵਰੀ ਨੂੰ ਪਿੰਡ ਕੰਮੋ ਮਾਜਰਾ ਕਲਾਂ ਜਿਲਾ ਸੰਗਰੂਰ ਵਿਖੇ ਸ਼ਾਮ ਨੂੰ 6 ਵਜੇ ਤੋਂ ਰਾਤ ਦੇ 10 ਵਜੇ ਤਕ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਉੱਗੇ ਰੰਗ ਕਰਮੀ ਮਾਸਟਰ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ਦੋ ਰੋਟੀਆਂ ਖੇਡਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਪੁੱਜ ਕੇ ਇਸ ਮੇਲੇ ਦਾ ਆਨੰਦ ਮਾਨਣ।