ਐੱਸਯੂਐੱਸ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ
ਐਸਯੂਐਸ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਾਇਆ
Publish Date: Wed, 25 Mar 2026 03:48 PM (IST)
Updated Date: Wed, 25 Mar 2026 03:50 PM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਸ਼ਹੀਦ ਊਧਮ ਸਿੰਘ ਕਾਲਜ ਦੇ ਚੇਅਰਮੈਨ ਰਾਓਵਿੰਦਰ ਸਿੰਘ, ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਅਤੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਦੀ ਪ੍ਰਵਾਨਗੀ ਹੇਠ ਆਰਟਸ ਵਿਭਾਗ ਵੱਲੋਂ 19 ਤੋਂ 22 ਮਾਰਚ ਨੂੰ ਕੁੱਲੂ ਮਨਾਲੀ ਦਾ ਵਿੱਦਿਅਕ ਟੂਰ ਲਿਜਾਇਆ ਗਿਆ। 19 ਮਾਰਚ ਨੂੰ ਸ਼ਾਮ 6:30 ਵਜੇ ਕਾਲਜ ਕੈਂਪਸ ਤੋਂ ਟੂਰ ਦੀ ਰਵਾਨਗੀ ਵਿਭਾਗ ਮੁਖੀ ਪ੍ਰੋ. ਦਰਸ਼ਨ ਸਿੰਘ ਅਤੇ ਟੂਰ ਕੋਆਰਡੀਨੇਟਰ ਪ੍ਰੋ. ਰਮਨਦੀਪ ਸਿੰਘ ਦੀ ਅਗਵਾਈ ਹੇਠ ਹੋਈ। 20 ਮਾਰਚ ਨੂੰ ਸਵੇਰੇ 6 ਵਜੇ ਮਨਾਲੀ ਪਹੁੰਚ ਕੇ ਵਿਦਿਆਰਥੀਆਂ ਨੂੰ ਰਿਫਰੈੱਸਮੈਂਟ ਲੈਣ ਤੇ ਤਰੋਤਾਜਾ ਹੋਣ ਤੋਂ ਬਾਅਦ ਹਡੰਬਾ ਮੰਦਰ ਦਿਖਾਉਣ ਲਈ ਲਿਜਾਇਆ ਗਿਆ। ਸ਼ਾਮ ਨੂੰ ਮਾਲ ਰੋਡ ਤੇ ਵਿਦਿਆਰਥੀਆਂ ਵੱਲੋਂ ਬਾਜ਼ਾਰ ਦਾ ਚੱਕਰ ਲਗਾਇਆ ਗਿਆ ਅਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਬਰਫਬਾਰੀ ਦਾ ਆਨੰਦ ਮਾਣਿਆ। ਸਵੇਰੇ ਵਿਦਿਆਰਥੀਆਂ ਨੂੰ ਸਵੇਰ ਦਾ ਨਾਸ਼ਤਾ ਕਰਵਾਉਣ ਤੋਂ ਬਾਅਦ ਸ਼ਿਲਾਂਗ ਵੈਲੀ ਵਿਖੇ ਲਿਜਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਘੋੜ-ਸਵਾਰੀ, ਟਰੈਕਿੰਗ, ਜਿੱਪ ਲਾਇਨ ਅਤੇ ਪੈਰਾਸ਼ੂਟ ਸਰਗਰਮੀਆਂ ਕਰਵਾਈਆ ਗਈਆਂ। ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦੌਰਾਨ ਖੂਬ ਆਨੰਦ ਮਾਣਿਆ। ਇਸ ਸਮੇਂ ਵਿਭਾਗ ਮੁਖੀ ਪ੍ਰੋ. ਦਰਸ਼ਨ ਸਿੰਘ, ਪ੍ਰੋ. ਰਮਨਦੀਪ ਸਿੰਘ, ਪ੍ਰੋ. ਰਨਪਾਲ, ਪ੍ਰੋ. ਜੋਜਨਦੀਪ ਕੌਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਰੀਆ ਅਤੇ ਪ੍ਰੋ. ਜਸਪਾਲ ਕੌਰ ਨੇ ਟੂਰ ਦੀ ਸੰਪੂਰਨ ਨਿਗਰਾਨੀ ਕੀਤੀ। ਇਸ ਤਰ੍ਹਾਂ ਇਹ ਟੂਰ ਵਿਦਿਆਰਥੀਆਂ ਲਈ ਆਪਸੀ ਮੇਲ-ਜੋਲ, ਟੀਮ ਵਰਕ, ਹਾਸਾ-ਠੱਠਾ ਦੇ ਨਾਲ-ਨਾਲ ਰੋਜ਼ਾਨਾ ਦੀਆਂ ਸਰਗਰਮੀਆਂ ਤੋਂ ਹੱਟ ਕੇ ਉਨ੍ਹਾਂ ਵਿੱਚ ਭਵਿੱਖ ਲਈ ਦੁੱਗਣੀ ਸ਼ਕਤੀ ਹਾਸਲ ਕਰਦਾ ਹੋਇਆ ਤੇ ਸਕਾਰਤਮਕਤਾ ਵੱਲ ਵਧਿਆ।