
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਸ਼ੰਭੂ ਗੋਇਲ,ਪੰਜਾਬੀ ਜਾਗਰਣ, ਲਹਿਰਾਗਾਗਾ :ਸਰਕਾਰੀ ਹਾਈ ਸਕੂਲ ਨੰਗਲਾ ਦੇ ਵਿਦਿਆਰਥੀਆਂ ਨੇ ਕੋਚ ਰਸ਼ਪਾਲ ਸਿੰਘ ਦੀ ਅਗਵਾਈ ਅਤੇ ਮਿਹਨਤ ਸਦਕਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਨਾਂ ਮੁਕਾਬਲਿਆਂ ਦੌਰਾਨ: ਜੂਡੋ: ਅੰਡਰ-14 (35 ਕਿੱਲੋ ਵਰਗ) ਵਿੱਚ ਸਿਕੰਦਰ ਸਿੰਘ, 40 ਕਿੱਲੋ ਵਰਗ ਵਿੱਚ ਜਗਤਪ੍ਰੀਤ ਸਿੰਘ ਅਤੇ ਅੰਡਰ-17 (40 ਕਿਲੋ ਵਰਗ) ਵਿੱਚ ਸੁਖਜਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁਸ਼ਤੀ: ਅੰਡਰ-17 ਵਰਗ ਦੇ 45 ਕਿਲੋ ਮੁਕਾਬਲੇ ਵਿੱਚ ਕਮਲਦੀਪ ਸਿੰਘ ਅਤੇ 51 ਕਿੱਲੋ ਵਿੱਚ ਰਣਵੀਰ ਸਿੰਘ ਨੇ ਪਹਿਲਾ ਸਥਾਨ ਜਿੱਤਿਆ, ਜਦਕਿ 48 ਕਿੱਲੋ ਵਰਗ ਵਿੱਚ ਮਨਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ-17 ਦੇ 40 ਕਿਲੋ ਵਰਗ ਵਿੱਚ ਲਵਪ੍ਰੀਤ ਸਿੰਘ ਅਤੇ 45 ਕਿੱਲੋ ਵਰਗ ਵਿੱਚ ਮਨਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮੇ ਜਿੱਤੇ।ਸਕੂਲ ਪਹੁੰਚਣ 'ਤੇ ਹੈੱਡਮਾਸਟਰ ਗੁਰਦਰਸ਼ਨ ਗਿਰ ਨੇ ਜੇਤੂ ਵਿਦਿਆਰਥੀਆਂ ਅਤੇ ਕੋਚ ਰਸ਼ਪਾਲ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੰਜੀਵ ਕੁਮਾਰ, ਸ਼ਮਨ ਗਿੱਲ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਗੁਲਸ਼ਨ ਕੁਮਾਰ, ਮੈਡਮ ਸਰਬਜੀਤ ਕੌਰ ਹਾਜ਼ਰ ਸਨ।