
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥਣ ਮਨਮੀਤ ਕੌਰ ਮਿਸ ਤੀਜ ਤੇ ਜਸਵੀਰ ਕੌਰ ਮਿਸਜ ਤੀਜ ਚੁਣੀ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ,
ਚੀਮਾ ਮੰਡੀ : ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਹਰ ਸਾਲ ਦੀ ਤਰ੍ਹਾਂ ਬੀਤੇ ਦਿਨੀਂ ਤੀਜ ਦਾ ਤਿਉਹਾਰ ਮਨਾਇਆ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਤੀਆਂ ਦਾ ਤਿਉਹਾਰ ਹੈ। ਇਸ ਵਿਸ਼ੇਸ ਅਵਸਰ ਤੇ ਸਕੂਲ ਦੀਆਂ ਬੱਚੀਆਂ ਨੇ ਪੰਜਾਬੀ ਪਹਿਰਾਵੇ ਵਿੱਚ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਗਤੀਵਿਧੀਆਂ ਦੀ ਝਲਕ ਦਿਖਾਈ ਅਤੇ ਵੱਖ-ਵੱਖ ਤਰੀਕਿਆਂ ਨਾਲ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ। ਸਕੂਲ ਦੀਆਂ ਵਿਦਿਆਰਾਥਣਾਂ ਦੇ ਮਿਸ ਅਤੇ ਮਿਸਿਜ ਤੀਜ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੇ ਗਿੱਧਾ, ਬੋਲੀਆਂ, ਸਿੱਠਣੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਨਾਟਕ ਪੇਸ਼ ਕਰਕੇ ਆਪਣਾ ਹੁਨਰ ਦਿਖਾਇਆ ਅਤੇ ਇਸ ਮੁਕਾਬਲੇ ਦੌਰਾਨ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਮਨਮੀਤ ਕੌਰ ਵਾਸੀ ਹੀਰੋਂ ਖੁਰਦ ਦੇ ਸਿਰ 'ਤੇ ਮਿਸ ਤੀਜ ਦਾ ਤਾਜ਼ ਸਜਿਆ। ਸਕੂਲ ਦੀਆਂ ਵਿਦਿਆਰਾਥਣਾਂ ਵੱਲੋਂ ਸੱਭਿਆਚਾਰ ਨੂੰ ਦਰਸਾਉਂਦੀਆਂ ਚੀਜਾਂ ਜਿਵੇਂ ਘੜੇ, ਮਧਾਣੀਆਂ-ਚਾਟੀਆਂ,ਗਾਗਰਾਂ, ਚਰਖੇ, ਚੱਕੀਆਂ ਦੀ ਪੇਸ਼ਕਾਰੀ ਨਾਲ ਸਟੇਜ ਨੂੰ ਸਜਾਇਆ ਅਤੇ ਬੱਚਿਆਂ ਦੀਆਂ ਮਾਵਾਂ ਨੂੰ ਤੀਆਂ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਸੱਦਾ ਦਿੱਤਾ, ਇਸ ਦੌਰਾਨ ਬੱਚਿਆਂ ਦੀਆਂ ਮਾਵਾਂ ਵੱਲੋਂ ਇਸ ਮੁਕਾਬਲੇ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ-ਆਪਣੇ ਹੁਨਰ ਨੂੰ ਪੇਸ਼ ਕੀਤਾ, ਬੱਚਿਆਂ ਦੇ ਮਾਤਾ-ਪਿਤਾ ਨੇ ਇਸ ਰੰਗਾ-ਰੰਗ ਪ੍ਰੋਗਰਾਮ ਦਾ ਅਨੰਦ ਮਾਣਿਆ ਅਤੇ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਇਸ ਮਿਸਜ ਤੀਜ ਦੇ ਮਾਵਾਂ ਦੇ ਮੁਕਾਬਲਿਆਂ ਵਿੱਚ 6ਵੀਂ ਕਲਾਸ ਦੀ ਵਿਦਿਆਰਥਣ ਜਪਨੀਤ ਕੌਰ ਦੇ ਮਾਤਾ ਜਸਵੀਰ ਕੌਰ ਵਾਸੀ ਦੋਦੜਾ ਦੇ ਸਿਰ ਤੇ ਮਿਸਜ ਤੀਜ ਦਾ ਤਾਜ਼ ਸਜਿਆ। ਸਕੂਲ ਦੀਆਂ ਵਿਦਿਆਰਥਣਾਂ ਬਹੁਤ ਖੁਸ਼ ਤੇ ਉਤਸਾਹਿਤ ਨਜ਼ਰ ਆਈਆਂ।ਇਸ ਮੌਕੇ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਜੇਤੂ ਵਿਦਿਆਰਾਥਣਾਂ ਦਾ ਸਨਮਾਨ ਕੀਤਾ ਅਤੇ ਤੀਜ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਪੜ੍ਹਾਈ ਦੇ ਨਾਲ-ਨਾਲ ਅਜਿਹੇ ਸੱਭਿਆਚਾਰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ, ਤੇ ਨਾਲ ਹੀ ਬੱਚੀਆਂ ਦੇ ਬਹੁ-ਪੱਖੀ ਵਿਕਾਸ ਲਈ ਅੱਗੇ ਤੋਂ ਵੀ ਅਜਿਹੇ ਉਪਰਾਲੇ ਕਰਵਾਉਂਦੇ ਰਹਿਣ ਦਾ ਭਰੋਸਾ ਦਵਾਇਆ।
ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸਟ, ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਹਾਜ਼ਰ ਸਨ।