- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲੇਰਕੋਟਲਾ 'ਚ ਦੁੱਧ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਤਿੱਖਾ ਰੋਸ

ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਸੱਤਪਾਲ ਸਿੰਘ ਕਾਲਾਬੂਲਾ/ ਰਹਿਮਾਨ, ਪੰਜਾਬੀ ਜਾਗਰਣ,
ਮਾਲੇਰਕੋਟਲਾ ਸਥਾਨਿਕ ਸ਼ਹਿਰ ਵਿੱਚ ਡੇਅਰੀ ਫਾਰਮਿੰਗ ਯੂਨੀਅਨ ਵੱਲੋਂ 1 ਅਕਤੂਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦੇ ਇਕਤਰਫ਼ਾ ਐਲਾਨ ਖ਼ਿਲਾਫ਼ ਸ਼ਹਿਰ ਵਾਸੀਆਂ, ਸਮਾਜ ਸੇਵੀਆਂ, ਸਿਆਸੀ ਆਗੂਆਂ, ਦੋਧੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਨਮਰਜ਼ੀ ਦੇ ਫੈਸਲੇ ਖ਼ਿਲਾਫ਼ ਅੱਜ ਵੱਡੀ ਗਿਣਤੀ ’ਚ ਲੋਕਾਂ ਨੇ ਐਡੀਐਮ ਦਫ਼ਤਰ ਪਹੁੰਚ ਕੇ ਵਿਰੋਧ ਦਰਜ ਕਰਵਾਇਆ। ਐੱਸਡੀਐੱਮ ਦੀ ਗੈਰ-ਹਾਜ਼ਰੀ ਦੌਰਾਨ ਇਹ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਕਤ ਯੂਨੀਅਨ ਨੇ ਕਿਸੇ ਠੋਸ ਕਾਰਨ ਤੋਂ ਦੁੱਧ ਦੇ ਰੇਟ ਵਧਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਸਰੇਆਮ ਧੱਕਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਇਸ ਵਾਧੇ 'ਤੇ ਰੋਕ ਲਗਾਵੇ, ਪੁਰਾਣੇ ਰੇਟ ਬਹਾਲ ਰੱਖੇ ਜਾਣ। ਇਸ ਮੌਕੇ ਕਾਮਰੇਡ ਸਤਾਰ ਮੁਹੰਮਦ, ਸ਼ਮਸ਼ਾਦ ਅੰਸਾਰੀ, ਸ਼ਫੀਕ ਚੌਹਾਨ, ਕੌਂਸਲਰ ਬੇਅੰਤ ਕਿੰਗਰ, ਕੌਂਸਲਰ ਹਾਜੀ ਮੁਹੰਮਦ ਅਖ਼ਤਰ, ਕੌਂਸਲਰ ਫ਼ਾਰੂਕ ਮੁਨਸ਼ੀ, ਯਾਸੀਨ ਅਲੀ, ਸ਼ਾਹਿਦ ਜੁਬੈਰੀ,ਅਸਲਮ ਨਾਜ, ਮਾਮੂਨ ਰਸੀਦ, ਅਬਦੁਲ ਗੱਫਾਰ, ਸ਼ਮਸ਼ਾਦ ਝੋਕ, ਪਰਵੇਜ਼ ਪੰਨੂ, ਦੋਧੀ ਮੁਹੰਮਦ ਉਸਮਾਨ, ਦੋਧੀ ਹਾਜੀ ਮੁਹੰਮਦ ਸ਼ਮਸ਼ਾਦ ਅਤੇ ਬਿੱਲਾ ਦੋਧੀ ਸਮੇਤ ਦੋਧੀ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ।
ਜਦੋਂ ਇਸ ਸਬੰਧੀ ਡੇਅਰੀ ਫਾਰਮ ਯੂਨੀਅਨ ਮਲੇਰਕੋਟਲਾ ਦੇ ਪ੍ਰਧਾਨ ਅਸਲਮ ਅੱਛੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੁੱਧ ਦੇ ਵਧ ਰਹੇ ਰੇਟਾਂ ਦਾ ਕਾਰਨ ਦੱਸਿਆ ਕਿ ਮੱਝਾਂ-ਗਊਆਂ, ਤੂੜੀ ਦਾ ਭਾਅ, ਖਲ, ਫੀਡ/ਦਾਣਾ, ਅਤੇ ਹਰੇ ਚਾਰੇ ਦੇ ਰੇਟ ਬਹੁਤ ਜਿਆਦਾ ਵਧਣ ਦੇ ਨਾਲ-ਨਾਲ ਲੇਬਰ ਵੀ ਮਹਿੰਗੀ ਮਿਲਦੀ ਹੈ ਜਿਸ ਕਾਰਨ ਸਾਨੂੰ ਮਜ਼ਬੂਰਨ ਵਸ ਮਾਮੂਲੀ ਵਾਧਾ ਕਰਨਾ ਪੈ ਰਿਹਾ ਹੈ। ਡੇਅਰੀ ਫਾਰਮ ਯੂਨੀਅਨ ਮਲੇਰਕੋਟਲਾ ਦੇ ਅਹੁਦੇਦਾਰਾਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ ਅਤੇ ਦੁੱਧ ਉਤਪਾਦਕਾਂ ਨੂੰ ਵਾਜਬ ਭਾਅ ਦਿਵਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਮੰਗ ਕੀਤੀ ਕਿ ਦੁੱਧ ਵਿੱਚ ਪਾਊਡਰ ਜਾਂ ਹੋਰ ਪਦਾਰਥ ਮਿਲਾ ਕੇ ਵੇਚਣ ਦੀ ਪ੍ਰਥਾ ’ਤੇ ਵੀ ਸਖ਼ਤੀ ਨਾਲ ਰੋਕ ਲਗਾਈ ਜਾਵੇ ਅਤੇ ਦੁੱਧ ਦੀ ਗੁਣਵੱਤਾ ਦੀ ਨਿਯਮਤ ਜਾਂਚ ਯਕੀਨੀ ਬਣਾਈ ਜਾਵੇ।