ਬੱਸ ਸਟੈਂਡ ਪੁਲਿਸ ਚੌਕੀ ਵੱਲੋਂ ਭਗੌੜਾ ਕਾਬੂ
ਬੱਸ ਸਟੈਂਡ ਪੁਲਿਸ ਚੌਕੀ ਵੱਲੋਂ ਭਗੌੜਾ ਕਾਬੂ
Publish Date: Fri, 03 Apr 2026 04:07 PM (IST)
Updated Date: Sat, 04 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਪੁਲਿਸ ਦੇ ਅਧੀਨ ਆਉਂਦੀ ਬੱਸ ਸਟੈਂਡ ਪੁਲਿਸ ਵੱਲੋਂ ਕਈ ਮਾਮਲਿਆਂ ’ਚ ਭਗੌੜੇ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਹੋਈ ਹੈ। ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਦੀ ਪੁਲਿਸ ਵੱਲੋਂ 18 ਮਾਰਚ 2020 ਨੂੰ ਵੱਖ-ਵੱਖ ਧਰਾਵਾਂ ਤਹਿਤ ਇਕ ਮਾਮਲਾ ਵਿਕਾਸ ਚੰਦ ਉਰਫ਼ ਵਿਕਾਸ ਗਰਗ ਪੁੱਤਰ ਜਗਦੀਸ਼ ਚੰਦ ਵਾਸੀ ਪ੍ਰੇਮ ਨਗਰ ਬਰਨਾਲਾ ਵਗ਼ੈਰਾ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਮਾਨਯੋਗ ਅਦਾਲਤ ਦੀ ਸੁਣਵਾਈ ਦੌਰਾਨ ਮੁਲਜ਼ਮ ਲਗਾਤਾਰ ਗੈਰ ਹਾਜ਼ਰ ਰਿਹਾ। ਜਿਸ ’ਤੇ ਅਦਾਲਤ ਨੇ 29 ਅਪ੍ਰੈਲ 2024 ਨੂੰ ਭਗੌੜਾ ਕਰਾਰ ਦੇ ਦਿੱਤਾ। ਪੁਲਿਸ ਵੱਲੋਂ ਭਗੋੜੇ ਵਿਅਕਤੀ ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਤਾਂ ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ ਸੁਣਾ ਦਿੱਤਾ। ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਕਿ ਥਾਣਾ ਸਿਟੀ-1 ਤੇ ਥਾਣਾ ਲੌਂਗੋਵਾਲ ਵੱਲੋਂ ਦਰਜ ਕਈ ਮਾਮਲਿਆਂ ਚ ਇਹ ਭਗੌੜਾ ਵਿਅਕਤੀ ਲੋੜੀਂਦਾ ਸੀ। ਇਸ ਮੌਕੇ ਕਾਂਸਟੇਬਲ ਹਰਮਨ ਸਿੰਘ, ਕਾਂਸਟੇਬਲ ਸਤਨਾਮ ਸਿੰਘ ਆਦਿ ਹਾਜ਼ਰ ਸਨ।