- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਲੀਲਾ ਕਮੇਟੀ ਦਾਣਾ ਮੰਡੀ ਵੱਲੋਂ ਡਾਇਮੰਡ ਕਲੱਬ ਦਾ ਵਿਸ਼ੇਸ਼ ਸਨਮਾਨ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ
ਸ੍ਰੀ ਰਾਮ ਲੀਲਾ ਕਮੇਟੀ, ਦਾਣਾ ਮੰਡੀ, ਅਹਿਮਦਗੜ੍ਹ ਵੱਲੋਂ ਖੇਤਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ‘ਡਾਇਮੰਡ ਕਲੱਬ ਅਹਿਮਦਗੜ੍ਹ’ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ ਦੀਆਂ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਆਗੂਆਂ ਨੇ ਡਾਇਮੰਡ ਕਲੱਬ ਦੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਸ਼੍ਰੀ ਰਾਮ ਲੀਲਾ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਰਾਮ ਲੀਲਾ ਦਾ ਬਹੁਤ ਵੱਡਾ ਧਾਰਮਿਕ ਅਤੇ ਨੈਤਿਕ ਮਹੱਤਵ ਹੈ। ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਸੱਚ, ਧਰਮ, ਤਿਆਗ, ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਰਾਮ ਲੀਲਾ ਦੇ ਮੰਚਨ ਰਾਹੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ, ਉੱਚੇ-ਸੁੱਚੇ ਅਖਲਾਕੀ ਮੁੱਲਾਂ ਅਤੇ ਸੰਸਕਾਰਾਂ ਨਾਲ ਜੋੜਨ ਦਾ ਇੱਕ ਵਧੀਆ ਯਤਨ ਕੀਤਾ ਜਾਂਦਾ ਹੈ।
ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼੍ਰੀ ਰਾਮ ਲੀਲ੍ਹਾ ਕਮੇਟੀ ਦਾਣਾ ਮੰਡੀ ਵੱਲੋਂ ਹਰ ਸਾਲ ਬੜੀ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਰਾਮ ਲੀਲਾ ਦਾ ਸਫਲ ਮੰਚਨ ਕੀਤਾ ਜਾਂਦਾ ਹੈ। ਇਸ ਧਾਰਮਿਕ ਕਾਰਜ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲਦਾ ਹੈ। ਇਸ ਮੌਕੇ ਡਾਇਮੰਡ ਕਲੱਬ ਅਹਿਮਦਗੜ੍ਹ ਦੇ ਨੁਮਾਇੰਦਿਆਂ ਨੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਹਿੱਸਾ ਪਾਉਂਦੇ ਰਹਿਣਗੇ। ਇਸ ਮੌਕੇ ਪ੍ਰਿੰਸ ਚੇਟਲੀ, ਅਰੁਣ ਵਰਮਾ, ਰਾਮ ਨਰੇਸ਼ ਮਲੇਰਕੋਟਲਾ, ਵਿਸ਼ ਸਿੰਗਲਾ, ਡਾ. ਸਚਿਨ ਗਰੋਵਰ, ਹਨੀ ਵਰਮਾ, ਗੁਰਸੇਵਕ ਸਿੰਘ, ਕਰਨ ਹਾਜ਼ਰ ਸਨ।