ਸਿਹਤਮੰਦ ਜੀਵਨ ਲਈ ਸੋਸਲ ਮੀਡੀਆ ਦੀ ਘੱਟ ਕੀਤੀ ਜਾਵੇ ਵਰਤੋਂ
ਸਿਹਤਮੰਦ ਜੀਵਨ ਲਈ ਸੋਸਲ ਮੀਡੀਆ ਦੀ ਘੱਟ ਕੀਤੀ ਜਾਵੇ ਵਰਤੋਂ
Publish Date: Thu, 26 Mar 2026 06:50 PM (IST)
Updated Date: Fri, 27 Mar 2026 04:08 AM (IST)

ਕੈਪਸ਼ਨ: : ਸਾਗਰਜੀਤ ਸਿੰਘ ਖੀਪਲ, ਡਾਇਰੈਕਟਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ : ਡਾ. ਕਰਨ ਸ਼ਰਮਾ : ਡਾ. ਰੁਪੇਸ ਸਿੰਗਲਾ :ਇੰਜ: ਆਰ ਕੇ ਗੁਪਤਾ ਚੇਅਰਮੈਨ ਆਰੀਆਭੱਟ ਸਕੂਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਸੋਸ਼ਲ ਮੀਡੀਆ ਮਾਨਸਿਕ ਸਿਹਤ ਨੂੰ ਡੂੰਘਾ ਪ੍ਰਭਾਵਿਤ ਕਰਦਾ ਹੈ। ਸੋਸ਼ਲ ਮੀਡੀਆ ਬੁਨਿਆਦੀ ਤੌਰ ਤੇ ਸਾਡੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲਦਾ ਹੈ। ਅੱਜ ਕੱਲ੍ਹ ਦੀ ਨੌਜਵਾਨ ’ਚ ਮੋਬਾਇਲ ਫੋਨਾਂ ਦੀ ਹੋੜ ਬਹੁਤ ਜਿਆਦਾ ਵਧ ਗਈ ਹੈ, ਸੋਸਲ ਮੀਡੀਆ ਦੀ ਵਰਤੋਂ ਬੱਚਿਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ, ਜੋ ਸੋਸਲ ਮੀਡੀਆ ਜੋ ਪਰੋਸਦਾ ਹੈ, ਉਸ ਦਾ ਅਸਰ ਉਨ੍ਹਾਂ ਦੀ ਮਾਸਨਿਕਤਾ ਪੈਂਦਾ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਤੋਂ ਸੋਸਲ ਮੀਡੀਆ ਤੋਂ ਦੂਰੀ ਬਣਾਈ ਜਾਣੀ ਬਹੁਤ ਜਰੂਰੀ ਹੈ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ : ਸੋਸ਼ਲ ਮੀਡੀਆ ਰਾਹੀਂ ਤਜ਼ਰਬਿਆਂ ਨੂੰ ਰਿਕਾਰਡ ਕਰਨ ਨਾਲ ਉਨ੍ਹਾਂ ਪਲਾਂ ਦੀ ਸਾਡੀ ਯਾਦਦਾਸ਼ਤ ਘੱਟ ਸਕਦੀ ਹੈ। ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਸੋਚ ਤੇ ਕਾਰਵਾਈ ’ਚ ਛੋਟੀਆਂ-ਮੋਟੀਆਂ ਕਮੀਆਂ ਵਧ ਜਾਂਦੀਆਂ ਹਨ। ਇਹ ਪ੍ਰਭਾਵ ਖਾਸ ਤੌਰ ਤੇ ਨੌਜਵਾਨਾਂ ਤੇ ਬੱਚਿਆਂ ਲਈ ਚਿੰਤਾਜਨਕ ਹਨ। ਸੋਸ਼ਲ ਮੀਡੀਆ ਨੂੰ ਸਮਝਦਾਰੀ ਨਾਲ ਵਰਤੇ ਜਾਣ ਤੇ ਅਰਥਪੂਰਨ ਮਾਨਸਿਕ ਸਿਹਤ ਲਾਭ ਪ੍ਰਦਾਨ ਕਰਦਾ ਹੈ। ਹੋ ਸਕੇ ਤਾਂ ਛੋਟੇ ਬੱਚਿਆਂ ਦੀ ਸੋਸਲ ਮੀਡੀਆ ਤੋਂ ਦੂਰੀ ਬਣਾਈ ਜਾਵੇ। : ਸਾਗਰਜੀਤ ਸਿੰਘ ਖੀਪਲ, ਡਾਇਰੈਕਟਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਜੋ ਬੱਚੇ ਜਿਆਦਾ ਮੋਬਾਇਲ ਫੋਨ ਰਾਹੀ ਸੋਸਲ ਮੀਡੀਆ ਦਾ ਪ੍ਰਯੋਗ ਕਰਦੇ ਹਨ ਉਨ੍ਹਾਂ ’ਚ ਉਦਾਸੀ ਤੇ ਚਿੰਤਾ, ਇਕੱਲਤਾ ਤੇ ਸਮਾਜਿਕ ਇਕੱਲਤਾ, ਆਤਮਘਾਤੀ ਵਿਚਾਰ ਅਤੇ ਕੋਸ਼ਿਸ਼ਾਂ, ਸਿਰ ਦਰਦ ਤੇ ਨੀਂਦ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜਿਆਦਾ ਸੋਸਲ ਮੀਡੀਆ ਦੀ ਵਰਤੋਂ ਨਾਲ ਮਾੜੀ ਨੀਂਦ ਦੀ ਗੁਣਵੱਤਾ ਡਿਪਰੈਸ਼ਨ ਤੇ ਚਿੰਤਾ ਦੇ ਲੱਛਣਾਂ ਨੂੰ ਹੋਰ ਵਧਾ ਦਿੰਦੀ ਹੈ, ਇਹ ਸਿਹਤ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਇਸ ਤੋਂ ਬਚਨਾ ਚਾਹੀਦਾ ਹੈ। : ਡਾ. ਕਰਨ ਸ਼ਰਮਾ ਅੱਜ ਕੱਲ ਹਰ ਇੱਕ ਨੌਜਵਾਨ ਦੇ ਹੱਥ ’ਚ ਮੋਬਾਇਲ ਫੋਨ ਹੈ, ਕੋਈ ਵੀ ਵਿਅਕਤੀ ਜਿਸ ਦੇ ਕੋਲ ਸਮਾਰਟ ਫੋਨ ਹੈ ਉਹ ਹਰ ਸਮੇ ਉਸ ’ਚ ਡੁੱਬਿਆਂ ਰਹਿੰਦਾ ਹੈ। ਜਿਸ ਦਾ ਬੁਰਾ ਪ੍ਰਭਾਵ ਉਨ੍ਹਾਂ ਦੀ ਮਾਨਿਸਕਤਾ ’ਤੇ ਤਾਂ ਪੈਂਦਾ ਹੀ ਹੈ, ਸਗੋਂ ਉਸ ਨੇ ਅੱਖਾਂ ਦਾ ਵੀ ਕਾਫ਼ੀ ਜਿਆਦਾ ਨੁਕਸਾਨ ਹੁੰਦਾ ਹੈ। ਲਗਾਤਾਰ ਫੋਨ ਦੀ ਵਰਤੋਂ ਤੇ ਸੋਸਲ ਮੀਡੀਆ ’ਤੇ ਲੱਗੇ ਰਹਿਣ ਕਾਰਨ ਅੱਖਾਂ ਵੀ ਕਮਜ਼ੋਰ ਹੁੰਦੀਆਂ ਹਨ। ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ। : ਡਾ. ਰੁਪੇਸ ਸਿੰਗਲਾ ਐਮਡੀ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਸੋਸਲ ਮੀਡੀਆ ਦੀ ਵਰਤੋਂ ਐਨੀ ਜਿਆਦਾ ਵਧ ਗਈ ਹੈ, ਕਿ ਨੌਜਵਾਨ ਵਾਹਨ ਚਲਾਉਣ ਸਮੇਂ ਵੀ ਮੋਬਾਇਲ ਫੋਨਾਂ ਦੀ ਵਰਤੋਂ ਬੇਝਿਜਕ ਕਰਦੇ ਹਨ ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ। ਸੋਸਲ ਮੀਡੀਆ ਨੇ ਨੋਜਵਾਨਾਂ ਦੀ ਮਾਨਸਿਕਤਾ ਐਨੀ ਜਿਆਦਾ ਕਮਜ਼ੋਰ ਕਰ ਦਿੱਤੀ ਹੈ, ਕਿ ਉਹ ਆਪਣੇ ਭਵਿੱਤ ਦੀ ਚਿੰਤਾ ਦੀ ਬਜਾਈ ਸੋਸਲ ਮੀਡੀਆ ਦੀ ਰੰਗੀਨ ਦੁਨੀਆਂ ’ਚ ਲੱਗੇ ਰਹਿਣਾ ਪਸੰਦ ਕਰਦੇ ਹਨ। ਸਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇੰਜ: ਆਰ ਕੇ ਗੁਪਤਾ ਚੇਅਰਮੈਨ ਆਰੀਆਭੱਟ ਸਕੂਲ