- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਲਾਈਟ ਵਰਕਰਜ ਯੂਨੀਅਨ ਦੀ ਚੋਣ ਕੀਤੀ

ਕਰਨਵੀਰ ਸਿੰਘ, ਪੰਜਾਬੀ ਜਾਗਰਣ, ਲੌਂਗੋਵਾਲ : ਸੰਤ ਹਰਚੰਦ ਸਿੰਘ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਵਰਕਰਾਂ ਦੀ ਮੀਟਿੰਗ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸਕੱਤਰ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕੱਚੇ ਕਾਮਿਆਂ ਦੇ ਮਸਲੇ ਵਿਚਾਰੇ ਗਏ ਅਤੇ ਚਰਚਾ ਕੀਤੀ ਗਈ ਕਿ ਸੰਸਥਾ ਨੇ ਵੱਖ-ਵੱਖ ਕੰਪਨੀਆਂ ਅਤੇ ਠੇਕੇਦਾਰਾਂ ਰਾਹੀਂ ਮਾਲੀ, ਸਵੀਪਰ, ਮੈਸੇਨ, ਕਾਰਪੇਂਟਰ, ਸਕਿਉਰਿਟੀ ਗਾਰਡ ਆਦਿ ਭਰਤੀ ਕੀਤੇ ਹੋਏ ਹਨ। ਇਹ ਸਾਰੇ ਵਰਕਰ ਕੱਚੇ ਹਨ ਅਤੇ ਇਹਨਾਂ ਦੇ ਰੁਜ਼ਗਾਰ ਤੇ ਹਮੇਸ਼ਾ ਤਲਵਾਰ ਲਟਕੀ ਰਹਿੰਦੀ ਹੈ ਅਤੇ ਨਾ ਹੀ ਕੋਈ ਭੱਤਾ ਜਾਂਦਾ ਹੈ। ਜੋ ਕੋਈ ਵਰਕਰਾਂ ਦੇ ਹੱਕਾਂ ਦੀ ਆਵਾਜ਼ ਉਠਾਉਂਦਾ ਹੈ ਤਾਂ ਮੈਨੇਜਮੈਂਟ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਹੈ। ਵਰਕਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਅੱਜ ਹਾਜ਼ਰ ਕਾਮਿਆਂ ਨੇ ਸਰਬ ਸੰਮਤੀ ਨਾਲ ਸਲਾਈਟ ਵਰਕਰਜ ਯੂਨੀਅਨ ਦੀ 11 ਮੈਂਬਰੀ ਕਮੇਟੀ ਦੀ ਚੋਣ ਕਰਦਿਆਂ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ,ਬਿੰਦਰ ਸਿੰਘ ਨੂੰ ਸਕੱਤਰ,ਲਾਡੀ ਸਿੰਘ ਨੂੰ ਖਜਾਨਚੀ ਅਤੇ ਹਾਕਮ ਸਿੰਘ, ਚਰਨ ਦਾਸ, ਕੁਲਦੀਪ ਸਿੰਘ, ਬੇਅੰਤ ਸਿੰਘ, ਸ਼ਮਸ਼ੇਰ ਸਿੰਘ, ਜਸਪ੍ਰੀਤ ਸਿੰਘ, ਸੁਖਦੇਵ ਸਿੰਘ ਅਤੇ ਹਰਤੇਜ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਵਿਚਾਰ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਵਰਕਰਾਂ ਨੂੰ ਅੱਜ ਤੱਕ ਦਿਵਾਲੀ ਦਾ ਬੋਨਸ ਨਹੀਂ ਦਿੱਤਾ ਗਿਆ। ਦਿਵਾਲੀ ਦਾ ਬੋਨਸ ਲੈਣ ਲਈ ਇੱਕ ਮੰਗ ਪੱਤਰ ਡਾਇਰੈਕਟਰ ਸਲਾਈਟ ਨੂੰ ਸਟੇਟ ਦਫਤਰ ਦੇ ਅਧਿਕਾਰੀ ਮਨਦੀਪ ਸਿੰਘ ਰਾਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਬੋਨਸ ਨਹੀਂ ਦਿੱਤਾ ਜਾਂਦਾ ਤਾਂ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ।