- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਵਾਉਣ ਲਈ ਸੀਐੱਮ ਕੋਠੀ ਮੂਹਰੇ ਧਰਨਾ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਜਥੇਬੰਦੀ ਸੰਗਰੂਰ ਵੱਲੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਸ਼ੇਰੋਂ, ਗੁਲਜ਼ਾਰ ਸਿੰਘ ਤੂਰਬੰਜਾਰਾ ਅਤੇ ਸਨਮਦੀਪ ਸਿੰਘ ਕਨੋਈ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਾਇਮ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਪਰ ਜੇਕਰ ਇਨਸਾਫ਼ ਮੰਗਣ ਵਾਲਿਆਂ ਨੂੰ ਹੀ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਨਾਲ ਹੋਏ ਕਥਿਤ ਪੁਲਿਸ ਤਸ਼ੱਦਦ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਿਆਸੀ ਸਰਪ੍ਰਸਤਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੰਤਰੀ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਨਮਦੀਪ ਸਿੰਘ ਕਨੋਈ ਦੇ ਮਾਮਲੇ ਵਿੱਚ ਪਰਿਵਾਰ ਨਾਲ ਹੋਈ ਜ਼ਿਆਦਤੀ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਦੀ ਮੌਤ ਦੇ ਮਾਮਲੇ ਦੀ ਵੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਠੋਸ ਕਦਮ ਨਾ ਚੁੱਕੇ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਜਥੇ.ਹਰਦੇਵ ਸਿੰਘ ਰੋਗਲਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਅਮਨਵੀਰ ਸਿੰਘ ਚੈਰੀ,ਰਿਪਦਮਨ ਸਿੰਘ, ਸਤਗੁਰ ਸਿੰਘ ਨਮੋਲ, ਕਰਨ ਘੁਮਾਣ, ਸੋਹਣ ਸਿੰਘ ਭੰਗੂ ,ਗੁਰਚਰਨ ਸਿੰਘ ਧਾਲੀਵਾਲ, ਚਮਕੌਰ ਸਿੰਘ ਮੋਰਾਂਵਾਲੀ, ਵਿਜੇਲੰਕੇਸ਼,ਸੰਦੀਪ ਦਾਨੀਆ, ਜਥੇ.ਹਰਦੇਵ ਸਿੰਘ ਰੋਗਲਾ,ਸਤਵੀਰ ਸ਼ਾਸਤਰੀ, ਗੁਰਸੇਵਕ ਸਿੰਘ ਮਨਿਆਣਾ,ਕਰਮਜੀਤ ਗੁਲਾੜੀ ,ਅਮਰਜੀਤ ਛਾਜਲੀ, ਮੇਜਰ ਸਿੰਘ ਕੈਂਪਰ,ਨਰਸੀ ਸਿੰਘ, ਭੁਪਿੰਦਰ ਸਿੰਘ ਮੌੜਾਂ, ਜਥੇਦਾਰ ਹਾਕਮ ਸਿੰਘ ਢਢੋਗਲ,ਪਰਮਜੀਤ ਸਿੰਘ ਬਾਠ, ਦਰਸ਼ਨ ਸਿੰਘ ਢਡੋਗਲ, ਗੁਰਬਖ਼ਸ਼ ਸਿੰਘ ਖੇੜੀ, ਗੁਰਸੰਤ ਸਿੰਘ ਭੁਟਾਲ, ਜਗਮੇਲ ਸਿੰਘ ਉਭਾਵਾਲ, ਨਿਰਮਲ ਬਿਘੜਵਾਲ ਅਜੈਬ ਸਿੰਘ ਤੋਲਾਵਾਲ, ਹਰਬੰਸ ਘੋੜੇਨਬ,ਕੁਲਦੀਪ, ਗਿਆਨ ਸਿੰਘ ਬਾਵਾ, ਹਰਪ੍ਰੀਤ ਸਿੰਘ ਢੀਂਡਸਾ, ਭੁਪਿੰਦਰ ਸਿੰਘ ਘੁਮਾਣ, ਰਾਣਾ ਸ਼ੇਰਗਿੱਲ, ਗੋਰਾ ਸਿੰਘ ਕੋਹਰੀਆਂ, ਗਿੰਨੀ ਕਮਾਲਪੁਰ, ਕੁਲਦੀਪ ਸਿੰਘ ਦਿੜ੍ਹਬਾ, ਭੋਲਾ ਸਿੰਘ ਨਹਿਰੂ, ਰਣਧੀਰ ਸਿੰਘ ਸਮੂਰਾ, ਸੰਜੇ ਕੁਮਾਰ ਲਹਿਰਾ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਰਜਿੰਦਰ ਸਿੰਘ ਕੁਦਨੀ, ਬਹਾਦਰ ਸਿੰਘ ਕੁਦਨੀ, ਲਖਵਿੰਦਰ ਸਿੰਘ ਲੱਖੀ ਪਿਸ਼ੌਰ, ਗੁਲਜਾਰ ਸਿੰਘ ਪਿਸ਼ੌਰ, ਕੁਲਦੀਪ ਸਿੰਘ ਘੋੜੇਨਬ, ਵਿਕੀ ਪਿਸ਼ੌਰ, ਦਰਸ਼ਨ ਸੰਗਤੀਵਾਲਾ, ਭਰਭੂਰ ਸਿੰਘ ਛਾਜਲੀ ਮੌਜੂਦ ਸਨ।