ਸਬਜੀ ਮੰਡੀ ’ਚ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ
ਸਬਜੀ ਮੰਡੀ ’ਚ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ
Publish Date: Sun, 15 Feb 2026 04:37 PM (IST)
Updated Date: Mon, 16 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਬਜ਼ੀ ਮੰਡੀ ਬਰਨਾਲਾ ਦੀ ਮਾੜੀ ਹਾਲਤ ਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਖ਼ਿਲਾਫ਼ ਮੰਡੀ ਦੁਕਾਨਦਾਰਾਂ ਨੇ ਨਾਅਰੇਬਾਜ਼ੀ ਕੀਤੀ। ਪਿਛਲੇ 6 ਮਹੀਨਿਆਂ ਤੋਂ ਮੰਡੀ ਦੀ ਇਕ ਸੜਕ ਪਹਿਲਾਂ ਤੋਂ ਹੀ ਨਿਰਾਮਣ ਅਧੀਨ ਹੋਣ ਦੇ ਕਾਰਨ ਬੰਦ ਹਈ ਹੈ, ਜਿਸ ਨਾਲ ਲੋਕਾਂ ਤੇ ਦੁਕਾਨਦਾਰਾਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਬੋਰਡ ਨੇ ਚਾਲੂ ਸੜਕ ਨੂੰ ਵੀ ਪੁੱਟ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਬਹੁਤ ਜ਼ਿਆਦਾ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਮੌਕੇ ਦੁਕਾਨਦਾਰਾਂ ਰਵੀ ਠਾਕੁਰ, ਪ੍ਰਦੀਪ ਸਿੰਗਲਾ, ਕਾਕਾ, ਬੰਟੀ ਆਦਿ ਨੇ ਕਿਹਾ ਕਿ ਮੰਡੀ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ, ਪਰ ਅਧਿਕਾਰੀਆਂ ਨੂੰ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਸੜਕ ਨਿਰਮਾਣ ਅਧੀਨ ਹੈ, ਉਸ ਦਾ ਕੰਮ ਸਹੀ ਕਰਵਾਉਣਾ ਚਾਹੀਦੀ ਸੀ ਸਗੋਂ ਉੱਥੋ ਦੂਸਰੀ ਸੜਕ ਨੂੰ ਵੀ ਪੁੱਟ ਦਿੱਤਾ ਹੈ। ਇਸ ਕਾਰਨ ਉਨ੍ਹਾਂ ਦੀ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ।