ਸ਼੍ਰੋਅਦ ਦੀਆਂ ਮਹਿਲਾਵਾਂ ਨੇ ਕਾਲੀਆਂ ਚੁੰਨੀਆਂ ਲੈ ਕੇ ਕੀਤਾ ਪ੍ਰਦਰਸ਼ਨ ਸ਼੍ਰੋਅਦ ਦੀਆਂ ਮਹਿਲਾਵਾਂ ਨੇ ਕਾਲੀਆਂ ਚੁੰਨੀਆਂ ਲੈ ਕੇ ਕੀਤਾ ਪ੍ਰਦਰਸ਼ਨ
Publish Date: Mon, 28 Sep 2026 05:16 PM (IST)
Updated Date: Tue, 29 Sep 2026 04:03 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ ਯਾਤਰਾ ਅਧੀਨ ਰੋਸ ਪ੍ਰਦਰਸ਼ਨ ਡੀਸੀ ਦਫਤਰ ਅੱਗੇ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਸਿਰਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਸ਼ਾਮਿਲ ਹੋਈਆਂ। ਪ੍ਰਦਰਸ਼ਨਕਾਰੀ ਵਰ੍ਹਦੇ ਮੀਹ ਵਿੱਚ ਡਟੇ ਰਹੇ। ਪ੍ਰਦਰਸ਼ਨ ਵਿੱਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ। ਵਰ੍ਹਦੇ ਮੀਹ ਵਿੱਚ ਪ੍ਰਦਰਸ਼ਨਕਾਰੀ ਡੀਸੀ ਨੂੰ ਮੈਮੋਰੰਡਮ ਦੇਣ ਪੁੱਜੇ, ਤਾਂ ਪੁਲਿਸ ਨੇ ਡੀਸੀ ਦਫਤਰ ਦਾ ਗੇਟ ਬੰਦ ਕਰ ਦਿੱਤਾ, ਹਾਲਾਂਕਿ ਕੁਝ ਸਮੇਂ ਬਾਅਦ ਗੇਟ ਖੋਲ੍ਹਕੇ ਅੰਦਰ ਜਾਣ ਦਿੱਤਾ। ਪ੍ਰੰਤੂ ਉੱਥੇ ਡਿਪਟੀ ਕਮਿਸ਼ਨਰ ਮੌਜੂਦ ਨਹੀਂ ਸਨ ਤਾਂ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਦੀ ਕੁਰਸੀ ਤੇ ਮੈਮੋਰੰਡਮ ਰੱਖ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਪਹਿਲਾਂ ਬੀਬੀਆਂ ਦਾ ਬਣਦਾ 60 ਹਜ਼ਾਰ ਬਕਾਇਆ ਦੇਵੇ। ਪੰਜਾਬ ਨਸ਼ਿਆਂ ਵਿੱਚ ਡੁੱਬ ਰਿਹਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਕੀਮਤ ਮਾਵਾਂ ਧੀਆਂ ਅਦਾ ਕਰ ਰਹੀਆਂ ਹਨ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਪੰਜਾਬ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਕਿਸੇ ਦੀ ਖੈਰਾਤ ਨਹੀਂ ਸਗੋਂ ਨਿਆਏ ਸਨਮਾਨ ਸੁਰੱਖਿਆ ਅਤੇ ਜਵਾਬਦੇਹੀ ਦੀ ਮੰਗ ਕਰ ਰਹੀਆਂ ਹਨ ਪੰਜਾਬ ਸਰਕਾਰ ਤੋਂ ਆਪਣੇ ਵਾਅਦੇ ਨੂੰ ਨਿਭਾਉਣ ਦੀ ਮੰਗ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਅਰਵਿੰਦ ਖੰਨਾ ਨੇ ਕਿਹਾ ਕਿ ਇਹ ਓਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਕਿ ਪੰਜਾਬ ਵਿੱਚੋਂ ਨਸ਼ਾ ਜੜ੍ਹ ਤੋਂ ਖ਼ਤਮ ਕਰ ਦੇਵੇਗਾ ਪ੍ਰੰਤੂ ਇਸ ਨੇ ਨਸ਼ਾ ਪ੍ਰਚੂਨ ਦੀਆਂ ਦੁਕਾਨਾਂ ਵਿੱਚ ਵਿੱਕਣ ਲਾ ਦਿੱਤਾ ਅਤੇ ਹੁਣ ਆਪਣੇ ਵਾਅਦਿਆਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਅੱਜ ਔਰਤਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਹ ਇਨਸਾਫ਼ ਲਈ ਪੰਜਾਬ ਸਰਕਾਰ ਦੇ ਦਰਵਾਜ਼ੇ ਖੜਕਾ ਰਹੀਆਂ ਹਨ। ਇਸ ਮੌਕੇ ਪਰਮਜੀਤ ਕੌਰ ਵਿਰਕ, ਰੀਤੂ ਕੰਡਾ, ਮੰਜ਼ੁਲਾ ਸ਼ਰਮਾ, ਸਿਮਰਤ ਰਾਣਾ ਪੂਨੀਆ, ਸੁਖਵਿੰਦਰ ਕੌਰ, ਬਬੀਤਾ ਅਗਰਵਾਲ, ਵੀਰਪਾਲ ਕੌਰ, ਸੁਖਵਿੰਦਰ ਕੌਰ, ਸੰਦੀਪ ਕੌਰ ਵਾਲੀਆ, ਪੂਨਮ ਸਿੰਘਲਾ, ਰਮਿੰਦਰ ਕੌਰ ,ਪੂਜਾ ਧਾਲੀਵਾਲ, ਬਲਜੀਤ ਕੌਰ, ਅਨੀਤਾ ਰਾਣੀ, ਦਰਸ਼ਨਾ ਰਾਣੀ, ਅੰਗਰੇਜ਼ ਕੌਰ, ਨੇਹਾ ਗਰੋਵਰ, ਨਰੇਸ਼ ਸ਼ਰਮਾ, ਬਬਲੀ ਲੋਟ, ਪਰਮਜੀਤ ਕੌਰ ਮੌੜ, ਪਰਮਜੀਤ ਕੌਰ, ਪ੍ਰਕਾਸ਼ ਕੌਰ , ਹਰਬੰਸ ਕੌਰ ਮੌਜੂਦ ਸਨ।