- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਜਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਵੱਲੋਂ ਪਿੰਡ ਤੂਰਬੰਜਾਰਾ ਵਿੱਚ ਗੁਲਜਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਅਤੇ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਤੂਰਬੰਜਾਰਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪਿੰਡ ਦੌਰੇ ਸਮੇਂ ਆਪਣੇ ਨਸ਼ੇ ਵਿੱਚ ਗੁਲਤਾਨ ਪੁੱਤਰ ਦੀ ਫਰਿਆਦ ਕਰਕੇ ਨਸ਼ੇ ਨੂੰ ਸਖਤੀ ਨਾਲ ਬੰਦ ਕਰਵਾਉਣ ਦੀ ਬੇਨਤੀ ਗੁਲਜਾਰ ਸਿੰਘ ਮਜ਼ਦੂਰ ਵੱਲੋਂ ਸਵਾਲ ਖੜ੍ਹਾ ਕੀਤਾ ਗਿਆ ਸੀ। ਪਰ ਮੰਤਰੀ ਦੇ ਚਹੇਤੇ ਤੇ ਚੌਧਰੀਆਂ ਵੱਲੋਂ ਉਸ ਨੂੰ ਜਲੀਲ ਕੀਤੇ ਜਾਣ ਕਾਰਨ ਗੁਲਜਾਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ।ਪੁਲਿਸ ਨੇ ਧੱਕੇ ਨਾਲ ਪਰਿਵਾਰ ਦੀ ਸਹਿਮਤੀ ਦੇ ਵਿਰੁੱਧ ਸਸਕਾਰ ਕੀਤਾ ਹੈ। ਪਰਿਵਾਰ ਨੂੰ ਸਮਾਜਿਕ ਰਸਮ ਰਿਵਾਜ਼ ਪੂਰੇ ਕਰਨੇ ਨਹੀਂ ਦਿੱਤੇ। ਗੁਲਜਾਰ ਸਿੰਘ ਵੱਲੋਂ ਮੌਤ ਤੋਂ ਪਹਿਲਾ ਦਿੱਤੇ ਬਿਆਨ ਦੇ ਆਧਾਰ ਤੇ ਦੋਸੀਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸਾਰੀਆਂ ਸਿਆਸੀ ਪਾਰਟੀਆਂ ਦੇ ਰਾਜ ਸਮੇਂ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਤੇ ਚਿੱਟੇ ਵਰਗੇ ਨਸ਼ਿਆਂ ਦਾ ਕਾਰੋਬਾਰ ਲਗਾਤਾਰ ਵਧਿਆ ਫੁੱਲਿਆ ਹੈ ਅਤੇ ਸਵਾਲ ਪੁੱਛਣ ਵਾਲਿਆ ਅਤੇ ਵਿਰੋਧ ਪ੍ਰਗਟ ਕਰਨ ਵਾਲੇ ਲੋਕਾਂ ਨੂੰ ਹਮੇਸ਼ਾ ਜਬਰ ਜੁਲਮ ਦਾ ਸਾਹਮਣਾ ਕਰਨਾ ਪਿਆ ਹੈ। ਸਭਾ ਦੇ ਆਗੂਆਂ ਨੇ ਸਮੂਹ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਇਸ ਲੋਕ ਦੋਸ਼ੀ ਵਰਤਾਰੇ ਖਿਲਾਫ ਇੱਕਜੁੱਟ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।