ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ’ਚ ਬਣਾਏ ਸੇਵਾ ਕੇਂਦਰ ਬਣੇ ‘ਚਿੱਟਾ ਹਾਥੀ’ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ’ਚ ਬਣਾਏ ਸੇਵਾ ਕੇਂਦਰ ਬਣੇ ‘ਚਿੱਟਾ ਹਾਥੀ’
Publish Date: Mon, 20 Jul 2026 04:43 PM (IST)
Updated Date: Tue, 21 Jul 2026 04:02 AM (IST)
: ਪਿਡ ਸੇਖਾ ਤੇ ਫ਼ਰਵਾਹੀ ਵਿਖੇ ਬਣਾਏ ਸੇਵਾ ਕੇਂਦਰਾਂ ਨੂੰ ਲੱਗਿਆ ਜਿੰਦਰਾ, ਲੋਕ ਪ੍ਰੇਸ਼ਾਨ : ਕੁੱਲ 14 ਸੇਵਾ ਕੇਂਦਰਾਂ ਚ ਲੋਕਾਂ ਨੂੰ ਮਿਲ ਰਹੀਆਂ ਹਨ ਸਹੂਲਤਾਂ: ਡੀਐਮਓ ਮਨਜੀਤ ਸ਼ਰਮਾ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਰਨਾਲਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਬਣਾਏ ਗਏ ਸੇਵਾ ਕੇਂਦਰ ਅੱਜ ਆਪਣਾ ਉਦੇਸ਼ ਪੂਰਾ ਕਰਦੇ ਨਜ਼ਰ ਨਹੀਂ ਆ ਰਹੇ। ਕਈ ਥਾਵਾਂ ਤੇ ਇਹ ਕੇਂਦਰ ਬੰਦ ਪਏ ਹਨ ਜਾਂ ਉਨ੍ਹਾਂ ’ਚ ਲੋੜੀਂਦੀਆਂ ਸਹੂਲਤਾਂ ਤੇ ਸਟਾਫ਼ ਦੀ ਘਾਟ ਕਾਰਨ ਲੋਕਾਂ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਮਿਲ ਰਿਹਾ। : ਪਿਡ ਸੇਖਾ ਤੇ ਫ਼ਰਵਾਹੀ ਵਿਖੇ ਬਣਾਏ ਸੇਵਾ ਕੇਂਦਰਾਂ ਨੂੰ ਲੱਗਿਆ ਜਿੰਦਰਾ, ਲੋਕ ਪਰੇਸ਼ਾਨ ਪਿੰਡ ਸੇਖਾ ਤੇ ਫ਼ਰਵਾਹੀ ਦੇ ਵਸਨੀਕਾਂ ਗੁਰਪਿਆਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਡਾ. ਅਮਨਦੀਪ ਸਿੰਘ, ਸ਼ੇਰ ਸਿੰਘ ਫ਼ਰਵਾਹੀ ਆਦਿ ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਦੇ ਨਿਰਮਾਣ ’ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ, ਪਰ ਸੰਭਾਲ ਤੇ ਸੁਚੱਜੇ ਪ੍ਰਬੰਧਾਂ ਦੀ ਘਾਟ ਕਾਰਨ ਕਈ ਕੇਂਦਰ ਸਿਰਫ਼ ਇਮਾਰਤਾਂ ਬਣਕੇ ਰਹਿ ਗਏ ਹਨ। ਇਸ ਕਾਰਨ ਲੋਕ ਇਨ੍ਹਾਂ ਨੂੰ ਚਿੱਟਾ ਹਾਥੀ ਕਰਾਰ ਦੇ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰਾਂ ਨੂੰ ਮੁੜ ਪੂਰੀ ਤਰ੍ਹਾਂ ਚਾਲੂ ਕੀਤਾ ਜਾਵੇ, ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾਵੇ ਤੇ ਲੋਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਇੱਥੇ ਹੀ ਉਪਲਬਧ ਕਰਵਾਈਆਂ ਜਾਣ, ਤਾਂ ਜੋ ਇਨ੍ਹਾਂ ’ਤੇ ਖਰਚ ਕੀਤੀ ਗਈ ਸਰਕਾਰੀ ਰਕਮ ਦਾ ਅਸਲ ਮਕਸਦ ਪੂਰਾ ਹੋ ਸਕੇ। : ਕਈ ਸੇਵਾ ਕੇਂਦਰ ਬਣੇ ਪਾਥੀਆਂ ਦਾ ਬਾੜਾ, ਸਰਕਾਰੀ ਜਾਇਦਾਦ ਦੀ ਹੋ ਰਹੀ ਅਣਦੇਖੀ ਜ਼ਿਕਰਯੋਗ ਹੈ ਕਿ ਕਈ ਪਿੰਡਾਂ ’ਚ ਲੰਬੇ ਸਮੇਂ ਤੋਂ ਬੰਦ ਪਏ ਸੇਵਾ ਕੇਂਦਰ ਹੁਣ ਆਪਣਾ ਅਸਲ ਮਕਸਦ ਗੁਆ ਬੈਠੇ ਹਨ। ਦੇਖਭਾਲ ਦੀ ਘਾਟ ਕਾਰਨ ਕਈ ਕੇਂਦਰਾਂ ਦੇ ਵਿਹੜਿਆਂ ’ਚ ਲੋਕਾਂ ਨੇ ਗੋਹੇ ਦੀਆਂ ਪਾਥੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਇਹ ਇਮਾਰਤਾਂ ਹੁਣ ਸੇਵਾ ਕੇਂਦਰਾਂ ਦੀ ਬਜਾਏ ਪਾਥੀਆਂ ਦੇ ਬਾੜਿਆਂ ਵਜੋਂ ਨਜ਼ਰ ਆ ਰਹੀਆਂ ਹਨ। : ਬੰਦ ਪਏ ਸੇਵਾ ਕੇਂਦਰਾਂ ਨੂੰ ਚਾਲੂ ਕਰਨ ਦੀ ਮੰਗ ਬਰਨਾਲਾ ਜ਼ਿਲ੍ਹੇ ’ਚ ਭਾਵੇਂ ਕਈ ਪਿੰਡਾਂ ਦੇ ਸੇਵਾ ਕੇਂਦਰ ਬੰਦ ਪਏ ਹਨ, ਪਰ ਇਸ ਵੇਲੇ ਜ਼ਿਲ੍ਹੇ ਦੇ 14 ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕੇਂਦਰਾਂ ਤੇ ਜਨਮ ਅਤੇ ਮੌਤ ਸਰਟੀਫਿਕੇਟ, ਰਿਹਾਇਸ਼, ਆਮਦਨ ਤੇ ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਬਿਜਲੀ ਅਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ, ਆਧਾਰ ਨਾਲ ਸਬੰਧਤ ਸੇਵਾਵਾਂ ਤੇ ਹੋਰ ਸਰਕਾਰੀ ਕੰਮ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਜਿਨ੍ਹਾਂ ਪਿੰਡਾਂ ਦੇ ਸੇਵਾ ਕੇਂਦਰ ਬੰਦ ਹਨ, ਉਥੋਂ ਦੇ ਲੋਕਾਂ ਨੂੰ ਇਨ੍ਹਾਂ 14 ਕੇਂਦਰਾਂ ਜਾਂ ਸ਼ਹਿਰ ਦੇ ਸੇਵਾ ਕੇਂਦਰਾਂ ਤੱਕ ਪਹੁੰਚਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਵਾਧੂ ਸਮਾਂ ਅਤੇ ਖਰਚਾ ਝੱਲਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਜ਼ਿਲ੍ਹੇ ਦੇ ਬੰਦ ਪਏ ਸਾਰੇ ਸੇਵਾ ਕੇਂਦਰ ਮੁੜ ਚਾਲੂ ਕੀਤੇ ਜਾਣ। ਕੁੱਲ 14 ਸੇਵਾ ਕੇਂਦਰਾਂ ’ਚ ਲੋਕਾਂ ਨੂੰ ਮਿਲ ਰਹੀਆਂ ਹਨ ਸਹੂਲਤਾਂ : ਡੀਐੱਮਓ ਮਨਜੀਤ ਸ਼ਰਮਾ ਜ਼ਿਲ੍ਹਾ ਮੈਨੇਜਰ (ਡੀਐੱਮਓ) ਮਨਜੀਤ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਬਰਨਾਲਾ ਜ਼ਿਲ੍ਹੇ ’ਚ ਬਰਨਾਲਾ ਸ਼ਹਿਰ ਸਮੇਤ ਕੁੱਲ 14 ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ’ਤੇ ਜਨਮ ਤੇ ਮੌਤ ਸਰਟੀਫਿਕੇਟ, ਰਿਹਾਇਸ਼, ਆਮਦਨ ਤੇ ਜਾਤੀ ਸਰਟੀਫਿਕੇਟ, ਪੈਨਸ਼ਨ, ਬਿੱਲਾਂ ਦਾ ਭੁਗਤਾਨ ਤੇ ਹੋਰ ਕਈ ਸਰਕਾਰੀ ਸੇਵਾਵਾਂ ਨਿਰੰਤਰ ਦਿੱਤੀਆਂ ਜਾ ਰਹੀਆਂ ਹਨ।