- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁੱਲੇ ਟੋਏ ’ਚ ਸੁੱਟੀਆਂ ਮ੍ਰਿਤਕ ਗਊਆਂ ਸਬੰਧੀ ਐਸਡੀਮ ਲਹਿਰਾ ਨੇ ਕੀਤੀ ਜਾਂਚ

ਮ੍ਰਿਤਕ ਗਊਆਂ ਦੀ ਇਸ ਤਰ੍ਹਾਂ ਬੇਅਦਬੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਗੁਰਨੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਦੀ ਗਊਸ਼ਾਲਾ ਵਿਖੇ ਗਊਆਂ ਦੇ ਮ੍ਰਿਤਕ ਦੇਹਾਂ ਦੀ ਬੁਰੀ ਤਰ੍ਹਾਂ ਬੇਅਦਬੀ ਕੀਤੀ ਜਾ ਰਹੀ ਹੈ। ਜਿਸ ਕਾਰਨ ਸ਼ਹਿਰ, ਇਲਾਕਾ ਨਿਵਾਸੀਆਂ ਅਤੇ ਗਊ ਭਗਤਾਂ ਵਿੱਚ ਗਊਸ਼ਾਲਾ ਕਮੇਟੀ ਖਿਲਾਫ ਭਾਰੀ ਰੋਹ ਨਜ਼ਰ ਆਇਆ। ਦੱਸਣਾ ਬਣਦਾ ਹੈ ਕਿ ਗਊਸ਼ਾਲਾ ਲਹਿਰਾ ਵਿਖੇ ਜੋ ਗਊਆਂ ਸਰੀਰ ਛੱਡ ਗਈਆਂ ਹਨ, ਉਨ੍ਹਾਂ ਗਊਆਂ ਨੂੰ ਇੱਕ ਟੋਆ ਪੁੱਟ ਕੇ ਜਿਸ ਵਿੱਚ ਪਾਣੀ ਵੀ ਭਰਿਆ ਹੋਇਆ ਸੀ ਬਿਨਾਂ ਕਿਸੇ ਧਾਰਮਿਕ ਰੀਤੀ ਰਿਵਾਜ ਜਾ ਸਨਾਤਨ ਸੰਸਕ੍ਰਿਤੀ ਦੇ ਉਲਟ ਇਸੇ ਤਰ੍ਹਾਂ ਹੀ ਸੁੱਟਿਆ ਹੋਇਆ ਸੀ। ਜਿਸ ਕਾਰਨ ਜਿੱਥੇ ਗਊਸ਼ਾਲਾ ਵਿੱਚ ਬਦਬੂ ਫੈਲੀ ਹੋਈ ਸੀ ਉੱਥੇ ਹੀ ਇਨ੍ਹਾਂ ਗਊਆਂ ਵਿੱਚ ਕੀੜੇ ਚੱਲ ਰਹੇ ਸਨ। ਸ਼ਹਿਰ ਨਿਵਾਸੀ ਮੰਗ ਕਰਦੇ ਹਨ ਕਿ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਕਿਉਂਕਿ ਮ੍ਰਿਤਕ ਗਊਆਂ ਦੀ ਇਸ ਤਰ੍ਹਾਂ ਬੇਕਦਰੀ ਕਰਨਾ ਸਾਡੀ ਸੰਸਕ੍ਰਿਤੀ ਅਤੇ ਸਮਾਜ ਲਈ ਬਹੁਤ ਮਾੜੀ ਗੱਲ ਹੈ ਇਸ ਲਈ ਜੋ ਵੀ ਜਿੰਮੇਵਾਰ ਹੈ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਸ਼ਹਿਰ ਨਿਵਾਸੀਆਂ ਦੇ ਇਸ ਰੋਸ ਨੂੰ ਵੇਖਦਿਆਂ ਐਸਡੀਐਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਜਾ ਕੇ ਮੌਕੇ ’ਤੇ ਦੌਰਾ ਕੀਤਾ। ਉਨਾਂ ਦੱਸਿਆ ਕਿ ਮਰ ਚੁੱਕੀਆਂ ਗਊਆਂ ਸਬੰਧੀ ਲੋੜੀਂਦੀ ਕਾਰਵਾਈ ਵਧੀਆ ਤਰੀਕੇ ਨਾਲ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਅੱਗੇ ਵਾਸਤੇ ਗਊਸ਼ਾਲਾ ਕਮੇਟੀ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਕੀਤੀ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮ੍ਰਿਤਕ ਗਊਆਂ ਨੂੰ ਇਸ ਤਰ੍ਹਾਂ ਟੋਆ ਪੱਟ ਕੇ ਸੁੱਟਣਾ ਬਹੁਤ ਗਲਤ ਗੱਲ ਹੈ ਕਿਉਂਕਿ ਜਿੱਥੇ ਇਹ ਸਾਡੀ ਪਰੰਪਰਾ ਦੇ ਉਲਟ ਹੈ ਉਥੇ ਹੀ, ਇੰਨਾ ਤੋਂ ਪੈਦਾ ਹੋਈ ਬਦਬੂ ਕਾਰਨ ਹੋਰ ਗਊਆਂ ਅਤੇ ਮਨੁੱਖਾਂ ਲਈ ਵੀ ਹਾਨੀਕਾਰਕ ਹੈ।
ਇਸ ਸਬੰਧੀ ਗਊ ਰਕਸ਼ਾ ਦਲ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਡਾ. ਮਕੇਸ਼ ਗੁਰਨੇ ਅਤੇ ਲਹਿਰਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਨੇ ਦੱਸਿਆ, ਕਿ ਗਊਆਂ ਦੀ ਇਸ ਤਰ੍ਹਾਂ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ। ਜਦੋਂ ਗਊਸ਼ਾਲਾ ਕੋਲੇ 25-26 ਏਕੜ ਆਪਣੀ ਜ਼ਮੀਨ ਹੈ ਤਾਂ ਉੱਥੇ ਹੀ ਮ੍ਰਿਤਕ ਦੇਹਾਂ ਨੂੰ ਦਫਨ ਕਰਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ 11 ਗਊਆਂ ਵੀਰਵਾਰ ਨੂੰ ਮਰ ਚੁੱਕੀਆਂ ਹਨ. ਉਨ੍ਹਾਂ ਕਿਹਾ ਕਿ 31 ਮੈਂਬਰੀ ਕਮੇਟੀ ਵਿੱਚੋਂ ਸਿਰਫ ਤਿੰਨ ਚਾਰ ਮੈਂਬਰ ਹੀ ਕੰਮ ਕਰਦੇ ਹਨ ਅਤੇ ਪੰਜਾਬੀਆਂ ਦੀ ਥਾਂ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ ਜਿਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੈ।