ਐਸ.ਡੀ.ਐਮ. ਦਿੜ੍ਹਬਾ ਵੱਲੋਂ ਫੀਲਡ ਦਾ ਦੌਰਾ: ਬੀ.ਐਲ.ਓਜ਼ ਦੇ ਕੰਮਕਾਜ ਦੀ ਕੀਤੀ ਅਚਨਚੇਤ ਚੈਕਿੰਗ ਐਸ. ਡੀ. ਐਮ. ਦਿੜ੍ਹਬਾ ਤਰਸੇਮ ਚੰਦ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਤਹਿਤ ਹਲਕਾ ਦਿੜਬਾ ਦੇ ਸਮੂਹ ਬੂਥ ਲੇਵਲ ਆਫਿਸਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਇਹਨਾਂ ਡਿਊਟੀਆਂ ਦਾ ਫੀਲਡ ਵਿੱਚ ਜਾ ਕੇ ਚੈੱਕ ਕੀਤਾ ਗਿਆ ਤੇ ਜਾਇਜ਼ਾ ਲਿਆ ਗਿਆ। ਉਹਨਾਂ ਕਿਹਾ ਕਿ ਸਮੂਹ ਬੀਐਲਓ ਤੇ ਸੁਪਰਵਾਈਜ਼ਰ ਐਸ ਆਈ ਆਰ ਦੇ ਕੰਮਾਂ ਤੇ ਲਗਾਏ ਗਏ ਹਨ ਅਤੇ ਉਹ ਘਰ ਘਰ ਜਾ ਕੇ ਜਾਂਚ ਲਈ ਫਾਰਮ ਬਣ ਰਹੇ ਹਨ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦਾ ਪਿੰਡਾਂ ਵਿੱਚ ਜਾ ਕੇ ਜਾਇਜਾ ਲਿਆ ਗਿਆ।
Publish Date: Fri, 03 Jul 2026 04:09 PM (IST)
Updated Date: Fri, 03 Jul 2026 04:10 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਐਸ. ਡੀ. ਐਮ. ਦਿੜ੍ਹਬਾ ਤਰਸੇਮ ਚੰਦ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਤਹਿਤ ਹਲਕਾ ਦਿੜਬਾ ਦੇ ਸਮੂਹ ਬੂਥ ਲੇਵਲ ਆਫਿਸਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਇਹਨਾਂ ਡਿਊਟੀਆਂ ਦਾ ਫੀਲਡ ਵਿੱਚ ਜਾ ਕੇ ਚੈੱਕ ਕੀਤਾ ਗਿਆ ਤੇ ਜਾਇਜ਼ਾ ਲਿਆ ਗਿਆ। ਉਹਨਾਂ ਕਿਹਾ ਕਿ ਸਮੂਹ ਬੀਐਲਓ ਤੇ ਸੁਪਰਵਾਈਜ਼ਰ ਐਸ ਆਈ ਆਰ ਦੇ ਕੰਮਾਂ ਤੇ ਲਗਾਏ ਗਏ ਹਨ ਅਤੇ ਉਹ ਘਰ ਘਰ ਜਾ ਕੇ ਜਾਂਚ ਲਈ ਫਾਰਮ ਬਣ ਰਹੇ ਹਨ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦਾ ਪਿੰਡਾਂ ਵਿੱਚ ਜਾ ਕੇ ਜਾਇਜਾ ਲਿਆ ਗਿਆ। ਉਹਨਾਂ ਸਮੂਹ ਬੀਐਲਓ ਅਤੇ ਸੁਪਰਵਾਈਜ਼ਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਕੰਮ ਨੂੰ ਜਲਦੀ ਤੋਂ ਜਲਦੀ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਨ।
ਐਸਡੀਐਮ ਤਰਸੇਮ ਨੇ ਫੀਲਡ ਵਿਜਿਟ ਕੀਤੀ ਅਤੇ ਫੀਲਡ ਵਿਜਿਟ ਦੌਰਾਨ ਕੁੱਝ ਬੂਥਾਂ ਦਾ ਕੰਮ ਬਹੁਤ ਹੀ ਘੱਟ ਪਾਇਆ ਗਿਆ ਅਤੇ ਤੇ ਇਸ ਦਾ ਗੰਭੀਰ ਨੋਟਿਸ ਲਿਆ ਗਿਆ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਐਸਡੀਐਮ ਸਾਹਿਬ ਨੇ ਹਰ ਰੋਜ਼ ਫੀਡ ਵਿਜ਼ਿਟ ਅਤੇ ਉਸਦੀ ਰਿਪੋਰਟ ਤਿਆਰ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ ਅਤੇ ਇਹ ਧਿਆਨ ਵਿੱਚ ਰੱਖਿਆ ਜਾਵੇ ਕਿਸੇ ਵੀ ਸਮੇਂ ਅਚਨਚੇਤ ਵਿਜ਼ਿਟ ਹੋ ਸਕਦੀ ਹੈ ਅਤੇ ਬੀਐਲਓ ਸਾਹਿਬਾਨ ਆਪਣੀ ਪ੍ਰਗਤੀ ਤੇਜ ਕਰਨ। ਉਨਾਂ ਅੱਗੇ ਕਿਹਾ ਕਿ ਸਾਰੇ ਵੋਟਰਾਂ ਨੂੰ ਬੀਐਲਓ ਵੱਲੋਂ ਫਾਰਮ ਵੰਡੇ ਜਾ ਚੁੱਕੇ ਹਨ ਉਹਨਾਂ ਵੋਟਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਫਾਰਮ ਪੂਰੇ ਕਰਕੇ ਬੀਐਲਓ ਨੂੰ ਦਿੱਤੇ ਜਾਣ ਤਾਂ ਕੋਈ ਅਗਲੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਬੀ ਐਲ ਓ ਅਤੇ ਸੁਪਰਵਾਈਜ਼ਰਾਂ ਨੂੰ ਵਿਸ਼ੇਸ਼ ਰਹਿਤ ਕੀਤੀ ਹੈ ਕਿ ਵੋਟਰਾਂ ਵੱਲੋਂ ਭਰੇ ਜਾਣ ਵਾਲੇ ਗਣਨਾ ਫਾਰਮਾਂ ਦੀ ਵੰਡ, ਇੱਕਠਾ ਕਰਨ ਅਤੇ ਵੋਟਰ ਸੂਚੀ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।
ਉਹਨਾਂ ਇਹ ਵੀ ਕਿਹਾ ਕਿ ਹਲਕਾ ਦਿੜਬਾ ਦੇ ਸਾਰੇ ਹੀ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਬੀਐਲ ਵੱਲੋਂ ਫਾਰਮ ਨਹੀਂ ਮਿਲੇ ਤਾਂ ਆਪਣੇ ਸਬੰਧ ਬੀਏਲੋ ਕੋਲੋਂ ਫਾਰਮ ਲੈ ਕੇ ਜਲਦੀ ਹੀ ਜਮਾਂ ਕਰਵਾਏ ਜਾਣ ਤਾਂ ਕਿ ਐਸਆਈਆਰ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜਿਆ ਜਾ ਸਕੇ। ਫੋਟੋ ਕੈਪਸ਼ਨ ਦਿੜ੍ਹਬਾ ਦਿੜਬਾ ਵਿਖੇ ਐਸਡੀਐਮ ਤਰਸੇਮ ਚੰਦ ਫੀਲਡ ਵਿੱਚ ਜਾ ਕੇ ਬੀਐਲਓ ਤੋਂ ਕੰਮ ਸਬੰਧੀ ਜਾਣਕਾਰੀ ਲੈਂਦੇ ਹੋਏ।