ਐੱਸਡੀ ਸਕੂਲ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 100 ਫ਼ੀਸਦੀ ਅੰਕ
ਐੱਸਡੀ ਸਕੂਲ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 100 ਫੀਸਦੀ ਅੰਕ
Publish Date: Wed, 25 Feb 2026 03:47 PM (IST)
Updated Date: Wed, 25 Feb 2026 03:49 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸਥਾਨਕ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਡੀਕਲ ਵਿਸ਼ੇ ਨਾਲ ਸਬੰਧਿਤ ਵਿਦਿਆਰਥੀ ਅਰਨਵ ਜਿੰਦਲ ਨੇ ਆਈਆਈਟੀ ਮੇਨਜ਼ ਦੀ ਪ੍ਰੀਖਿਆ ਪਾਸ ਕਰਦਿਆਂ ਬਾਜੀ ਮਾਰੀ ਹੈ। ਸਕੂਲ ਦੇ ਪ੍ਰਧਾਨ ਅਤੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਫਿਜੀਕਸ ਵਿੱਚੋਂ 99.98 ਫ਼ੀਸਦੀ ਅਤੇ ਕੈਮਿਸਟਰੀ ਵਿੱਚੋਂ 99.45 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਐੱਸਡੀ ਸਕੂਲ ਦੇ ਸਟਾਫ ਵੱਲੋਂ ਪੂਰੀ ਲਗਨ ਅਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਲੇਅ ਵੇਅ, ਨਰਸਰੀ ਤੋਂ ਲੈ ਕੇ ਸੈਕੰਡਰੀ ਤਕ ਦੀਆਂ ਕਲਾਸਾਂ ਦਾ ਦਾਖਲਾ ਵੀ ਸ਼ੁਰੂ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਵੀ ਜੋੜਿਆ ਜਾਂਦਾ ਹੈ, ਤਾਂ ਜੋ ਵਿਦਿਆਰਥੀ ਨਸ਼ਿਆਂ ਨਸ਼ਿਆਂ ਤੋਂ ਬੱਚੇ ਰਹਿਣ ਅਤੇ ਅਰੋਗ ਰਹਿਣ। ਸਕੂਲ ਦੇ ਚੇਅਰਮੈਨ ਜੀਵਨ ਕੁਮਾਰ ਰੱਬੜ ਅਤੇ ਵਾਈਸ ਪ੍ਰਧਾਨ ਪ੍ਰੋਫੈਸਰ ਅਸ਼ੋਕ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਅਗਵਾਈ ਹੇਠ ਇਹ ਸਕੂਲ ਹਰ ਰੋਜ਼ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ। ਸਕੂਲ ਦੇ ਪ੍ਰਧਾਨ ਕਾਂਤਾ ਗੋਇਲ, ਚੇਅਰਮੈਨ ਜੀਵਨ ਕੁਮਾਰ ਰੱਬੜ, ਵਾਈਸ ਪ੍ਰਧਾਨ ਅਸ਼ੋਕ ਗੋਇਲ, ਕੈਸ਼ੀਅਰ ਅਸ਼ੋਕ ਕੁਮਾਰ ਬਾਂਸਲ, ਵਿਜੇ ਗੋਇਲ, ਹਰਪਾਲ ਸਿੰਘ ਪਾਲਾ, ਸਤੀਸ਼ ਕੁਮਾਰ ਵਰਮਾ, ਪ੍ਰਿਸੀਪਲ ਸਰਵਜੀਤ ਸਿੰਘ ਅਤੇ ਸਮੂਹ ਸਟਾਫ ਨੇ ਜਿੱਥੇ ਵਿਦਿਆਰਥੀ ਅਰਨਵ ਨੂੰ ਸਨਮਾਨਿਤ ਕੀਤਾ।