ਵਿਗਿਆਨਕ ਸਲਾਹਕਾਰ ਕਮੇਟੀ ਨੇ ਕੀਤੀ ਮੀਟਿੰਗ
ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ
Publish Date: Thu, 19 Feb 2026 05:55 PM (IST)
Updated Date: Fri, 20 Feb 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਅੰਗਦੇਵ ਵੇਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨਕ ਕੇਂਦਰ ਬਰਨਾਲਾ ਦੀ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਕੇਵੀਕੇ ਬਰਨਾਲਾ ਦੀ ਅਗਵਾਈ ਹੇਠ ਕਰਵਾਈ ਗਈ। ਡਾ. ਆਰਐੱਸ ਗਰੇਵਾਲ, ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ, ਗਡਵਾਸੂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਡਾ. ਪਰਮਿੰਦਰ ਸਿੰਘ ਐਡੀਸ਼ਨਲ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਵੀ ਉਨ੍ਹਾਂ ਨਾਲ ਸਨ। ਇਸ ਮੀਟਿੰਗ ’ਚ ਡਾ. ਉਦੈਵੀਰ ਚਾਹਲ, ਪ੍ਰੋਫੈਸਰ ਪਸ਼ੂ ਪੋਸ਼ਣ ਵਿਭਾਗ, ਡਾ. ਦਲਜੀਤ ਕੌਰ, ਐਸੋਸੀਏਟ ਪ੍ਰੋਫੈਸਰ, ਐੱਲਪੀਐੱਮ, ਡਾ. ਰਾਹਿਲ ਅਨੁਰਾਗ ਸੀਨੀਅਰ ਵਿਗਿਆਨੀ, ਸੀਆਈਪੀਐੱਚਈਟੀ ਲੁਧਿਆਣਾ, ਡਾ. ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ, ਗੁਰਪ੍ਰੀਤ ਸਿੰਘ ਡੀਡੀਐੱਮ, ਨਾਬਾਰਡ ਬਰਨਾਲਾ, ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਪ੍ਰਤੀਨਿਧੀ ਗੁਰਦੇਵ ਰਾਮ ਨਿੰਭਵਾਲਾ ਮੌੜ ਪ੍ਰਗਤੀਸੀਲ ਡੇਅਰੀ ਕਿਸਾਨ ਆਦਿ ਵੀ ਹਾਜ਼ਰ ਸਨ।