ਮਾਤਾ ਗੁਜਰੀ ਸਕੂਲ ਭਦੌੜ ਵਿਖੇ ਸਾਇੰਸ ਅਤੇ ਵਿਰਾਸਤੀ ਮੇਲਾ ਲਗਾਇਆ
ਮਾਤਾ ਗੁਜਰੀ ਸਕੂਲ ਭਦੌੜ ਵਿਖੇ ਸਾਇੰਸ ਅਤੇ ਵਿਰਾਸਤੀ ਮੇਲਾ ਲਗਾਇਆ
Publish Date: Tue, 27 Jan 2026 05:29 PM (IST)
Updated Date: Tue, 27 Jan 2026 05:31 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਐੱਮਡੀ ਐਡਵੋਕੇਟ ਇਕਬਾਲ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਾਨਦਾਰ ਸਾਇੰਸ ਮੇਲਾ ਲਗਾਇਆ ਗਿਆ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਬੱਚਿਆਂ ਵੱਲੋਂ ਪੁਰਾਤਨ ਵਿਰਸੇ ਨਾਲ ਸਬੰਧਤ ਅਲੋਪ ਹੋ ਰਹੀਆਂ ਚੀਜ਼ਾਂ ਨੂੰ ਸੰਭਾਲਣ ਲਈ ਵਿਸ਼ੇਸ਼ ਤੌਰ ’ਤੇ ਪ੍ਰਦਰਸ਼ਨੀ ਲਗਾਈ ਗਈ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵਰਕਿੰਗ ਪ੍ਰੋਜੈਕਟ ਜਿਵੇਂ ਰੁੱਖ ਲਗਾਓ ਧਰਤੀ ਬਚਾਓ, ਵਾਟਰ ਪਿਊਰੀਫਿਕੇਸ਼ਨ, ਬਿਜਲਈ ਸਰਕਟ, ਪ੍ਰਕਾਸ਼ ਸੰਸ਼ਲੇਸ਼ਣ, ਬਿਜਲੀ ਉਤਪਾਦਨ ਆਦਿ ਪ੍ਰੋਜੈਕਟਾਂ ਰਾਹੀ ਮਾਪਿਆਂ ਨੂੰ ਵਿਗਿਆਨਿਕ ਸੋਚ ਪ੍ਰਤੀ ਸੁਚੇਤ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਤਿਆਰ ਕੀਤੇ ਪੰਜਾਬ ਦੇ ਦ੍ਰਿਸ਼, ਪੁਰਾਤਨ ਘਰ ਸਮੇਤ ਹਿਸਾਬ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਸ਼ਾਨਦਾਰ ਪ੍ਰੋਜੈਕਟ ਖਿੱਚ ਦਾ ਕੇਂਦਰ ਬਣੇ ਰਹੇ। ਬੱਚਿਆਂ ਵੱਲੋਂ ਆਪਣੀਆਂ ਪੇਂਟਿੰਗ ਰਾਹੀ ਭਰੂਣ ਹੱਤਿਆ, ਨਸ਼ੇ ਦੇ ਵੱਧ ਰਹੇ ਪ੍ਰਭਾਵ ਆਦਿ ਦਾ ਸੁਨੇਹਾ ਦਿੱਤਾ। ਇਸ ਮੌਕੇ ਹਰਮਨਪ੍ਰੀਤ ਸਿੰਘ ਸਿੱਧੂ, ਝਰਮਲ ਸਿੰਘ ਜੰਗੀਆਣਾ, ਸੰਦੀਪ ਕੁਮਾਰ ਦਈਏ, ਸਰਬਜੀਤ ਕੌਰ ਅਲਕੜਾ, ਦਲਜੀਤ ਸਿੰਘ, ਪਵਨਪ੍ਰੀਤ ਕੌਰ, ਪ੍ਰਭਜੋਤ ਕੌਰ, ਅਮਨਦੀਪ ਕੌਰ ਨੈਣੇਵਾਲ,ਸਰਬਜੀਤ ਕੌਰ ਸਿਮ, ਗੁਰਪ੍ਰੀਤ ਕੌਰ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।