- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਰਾਮਪੁਰਾ ਗਨੌਟਾ ਨੇੜੇ ਇੱਕ 18 ਚੱਕੀ ਟਰਾਲੇ ਨੇ ਟੱਕਰ ਮਾਰ ਕੇ ਪਿਓ ਅਤੇ ਧੀ ਨੂੰ ਦਰੜ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਥਾਣਾ ਮੂਨਕ ਵਿਖੇ ਟਰਾਲਾ ਚਾਲਕ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿੰਡ ਰਾਮਪੁਰਾ ਗਨੌਟਾ ਨੇੜੇ ਇੱਕ 18 ਚੱਕੀ ਟਰਾਲੇ ਨੇ ਟੱਕਰ ਮਾਰ ਕੇ ਪਿਓ ਅਤੇ ਧੀ ਨੂੰ ਦਰੜ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਥਾਣਾ ਮੂਨਕ ਵਿਖੇ ਟਰਾਲਾ ਚਾਲਕ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਦਾਲਤੀ ਵਾਲਾ, ਥਾਣਾ ਜੁਲਕਾਂ, ਜ਼ਿਲਾ ਪਟਿਆਲਾ ਦੇ ਬਿਆਨਾ ਮੁਤਾਬਕ ਟਰਾਲਾ ਨੰਬਰ ਐਚ ਆਰ 63 ਈ -6520- 18 ਚੱਕੀ ਦੇ ਚਾਲਕ ਰਾਮੂ ਪੁੱਤਰ ਸੱਤ ਪ੍ਰਕਾਸ਼ ਵਾਸੀ ਨਗਲਾਮਨ ਸਹਾਏ, ਯੂਪੀ ਦੇ ਦਰਜ ਕੀਤਾ ਗਿਆ।
ਜਿਸ ਵਿੱਚ ਦੱਸਿਆ ਗਿਆ ਕਿ 28 ਜੂਨ ਐਤਵਾਰ ਨੂੰ ਮੈਂ ਆਪਣੇ ਪਰਿਵਾਰ ਅਤੇ ਆਪਣੇ ਦੋਸਤ ਸੰਜੂ ਸਮੇਤ ਆਪਣੇ ਸਹੁਰੇ ਘਰ ਪਿੰਡ ਕੁਦਨੀ ਹੈਡ ਵਿਖੇ ਆ ਰਿਹਾ ਸੀ। ਉਸਦ ਦੋਸਤ ਸੰਜੂ (35) ਮੋਟਰਸਾਈਕਲ ਤੇ ਸਵਾਰ ਸੀ। ਜਿਸ ਨਾਲ ਉਸਦੀ ਲੜਕੀ ਸਿਮਰਨਜੀਤ ਕੌਰ ਜੋਸਨ (17) ਵੀ ਸਵਾਰ ਸੀ। ਮੈਂ ਆਪਣੀ ਪਤਨੀ ਸਮੇਤ ਆਪਣੇ ਮੋਟਰਸਾਈਕਲ ਉੱਤੇ ਜਾ ਰਿਹਾ ਸੀ ਸਵੇਰੇ 8 ਵਜੇ ਦੇ ਕਰੀਬ ਜਦੋਂ ਮੈਂ ਅਤੇ ਮੇਰਾ ਦੋਸਤ ਮੂਨਕ- ਟੋਹਾਣਾ ਮੁੱਖ ਮਾਰਗ ਨੇੜੇ ਰਾਮਪੁਰਾ ਤੋਂ ਇਕ ਕਿਲੋਮੀਟਰ ਅੱਗੇ ਪੈਟਰੋਲ ਪੰਪ ਪਾਸ ਪਹੁੰਚੇ ਤਾਂ ਮੂਨਕ ਸਾਇਡ ਵੱਲੋਂ ਆ ਰਹੇ ਉਕਤ ਟਰਾਲਾ ਚਾਲਕ ਨੇ ਬੜੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਲਿਆ ਕੇ ਮੇਰੇ ਦੋਸਤ ਦੇ ਮੋਟਰਸਾਈਕਲ ਵਿੱਚ ਮਾਰਿਆ ।ਜਿਸ ਨਾਲ ਮੇਰੇ ਦੋਸਤ ਅਤੇ ਲੜਕੀ ਦੇ ਕਾਫੀ ਜਿਆਦਾ ਸਿੱਟਾ ਲੱਗਣ ਕਾਰਨ ਇਹਨਾਂ ਦੀ ਹਸਪਤਾਲ ਵਿਖੇ ਮੌਤ ਹੋ ਚੁੱਕੀ ਹੈ। ਥਾਣਾ ਮੂਨਕ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ, ਕਿ ਉਪਰੋਕਤ ਬਿਆਨਾ ਮੁਤਾਬਕ ਕਾਰਵਾਈ ਕਰਦਿਆਂ ਟਰਾਲਾ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।