Sangrur News : ਘੱਟ ਅੰਕ ਆਉਣ ’ਤੇ 12ਵੀਂ ਦੀ ਵਿਦਿਆਰਥਣ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ
ਮੂਣਕ ਦੇ ਨਜ਼ਦੀਕੀ ਪਿੰਡ ਬਲਰਾਂ ’ਚ ਸਕੂਲ ਪ੍ਰੀਖਿਆ ’ਚ ਘੱਟ ਅੰਕ ਆਉਣ ’ਤੇ 12ਵੀਂ ਦੀ ਵਿਦਿਆਰਥਣ ਨੇ ਘਰ ’ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਐਤਵਾਰ ਸਵੇਰੇ ਸੁਨਾਮ ਦੇ ਇਕ ਨਿੱਜੀ ਹਸਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Publish Date: Sun, 18 Oct 2026 09:46 PM (IST)
Updated Date: Sun, 18 Oct 2026 09:48 PM (IST)
ਜੇਐੱਨਐੱਨ, ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) : ਮੂਣਕ ਦੇ ਨਜ਼ਦੀਕੀ ਪਿੰਡ ਬਲਰਾਂ ’ਚ ਸਕੂਲ ਪ੍ਰੀਖਿਆ ’ਚ ਘੱਟ ਅੰਕ ਆਉਣ ’ਤੇ 12ਵੀਂ ਦੀ ਵਿਦਿਆਰਥਣ ਨੇ ਘਰ ’ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਐਤਵਾਰ ਸਵੇਰੇ ਸੁਨਾਮ ਦੇ ਇਕ ਨਿੱਜੀ ਹਸਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਬਲਰਾਂ ਦੀ ਜਸਮੀਤ ਕੌਰ ਦੇ ਸਕੂਲ ਦੀ ਪ੍ਰੀਖਿਆ ’ਚ ਘੱਟ ਅੰਕ ਆਏ ਸਨ।
ਇਸੇ ਗੱਲ ਨੂੰ ਲੈ ਕੇ ਉਸ ਨੇ 14 ਅਕਤੂਬਰ ਨੂੰ ਘਰ ’ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਤਾ ਲੱਗਣ ’ਤੇ ਰਿਸ਼ਤੇਦਾਰ ਉਸ ਨੂੰ ਇਲਾਜ ਲਈ ਲਹਿਰਾਗਾਗਾ, ਟੋਹਾਣਾ ਤੇ ਸੁਨਾਮ ਦੇ ਵੱਖ-ਵੱਖ ਹਸਪਤਾਲਾਂ ’ਚ ਲੈ ਗਏ, ਪਰ ਉਹ ਬਚ ਨਹੀਂ ਸਕੀ। ਐਤਵਾਰ ਨੂੰ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ’ਚ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਸਹਾਇਤ ਥਾਣੇਦਾਰ ਨੇ ਦੱਸਿਆ ਕਿ ਵਿਦਿਆਰਥਣ ਦੇ ਪਿਤਾ ਦੇ ਬਿਆਨ ’ਤੇ ਕਾਰਵਾਈ ਕੀਤੀ ਹੈ।