- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਰਗਬੀ ਮੁਕਾਬਲੇ 'ਚ ਜ਼ਿਲ੍ਹਾ ਸੰਗਰੂਰ ਨੇ ਮਾਰੀ ਬਾਜ਼ੀ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ,
ਚੀਮਾ ਮੰਡੀ : ਰਾਜ ਪੱਧਰੀ ਰਗਬੀ ਅੰਡਰ -19 ਲੜਕੀਆਂ ਦੇ ਮੁਕਾਬਲੇ ਜੋ ਕਿ ਜ਼ਿਲ੍ਹਾ ਬਰਨਾਲਾ ਵਿਖ਼ੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਜ਼ਿਲ੍ਹਾ ਸੰਗਰੂਰ ਨੇ ਸਖ਼ਤ ਸੈਮੀ ਫਾਈਨਲ ਮੁਕਾਬਲੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੂੰ ਹਰਾਇਆ। ਫਾਈਨਲ ਮੁਕਾਬਲਾ ਜ਼ਿਲ੍ਹਾ ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਸੰਗਰੂਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 19-15 ਦੇ ਸਕੋਰ ਨਾਲ ਹਰਾਇਆ।
ਦੱਸਣਯੋਗ ਹੈ ਕਿ ਖੇਡ ਰਹੀਆਂ ਕੁੱਲ 7 ਖਿਡਾਰਨਾਂ ਵਿੱਚੋਂ 4 ਕੁੜੀਆਂ ਵੀਰਪਾਲ ਕੌਰ, ਗੁਰਮਨ ਕੌਰ, ਖੁਸ਼ਪ੍ਰੀਤ ਕੌਰ, ਸਿਮਰਨਜੀਤ ਕੌਰ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੀਆਂ ਸਨ। ਇਸੇ ਸਕੂਲ ਦੀ ਗਿਆਰਵੀਂ ਕਲਾਸ ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਵੀਰਪਾਲ ਕੌਰ ਨੂੰ ਇਸ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਵਿਦਿਆਰਥਣਾਂ ਦੇ ਇਸ ਪ੍ਰਾਪਤੀ ਦੇ ਲਈ ਉਨਾਂ ਦੇ ਕੋਚ ਲੈਕਚਰਾਰ ਡਾ. ਕੁਲਦੀਪ ਸਿੰਘ ਅਤੇ ਡੀ.ਪੀ.ਈ. ਬਲਵਿੰਦਰ ਸਿੰਘ ਵੀ ਵਧਾਈ ਦੇ ਪਾਤਰ ਹਨ। ਇਸ ਦੇ ਨਾਲ -ਨਾਲ ਬੀਐੱਨਓ ਮਨਦੀਪ ਕੌਰ,ਚੀਮਾ ਸਕੂਲ ਦੇ ਪ੍ਰਿੰਸੀਪਲ ਕੈਪਟਨ ਮੇਜਰ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਧਾਈ ਦੇ ਹੱਕਦਾਰ ਹਨ।