- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪਹਿਲ ਦੇ ਅਧਾਰ ਤੇ ਕੰਮ ਕਰ ਰਹੀ- ਚੀਮਾ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੱਕਣ ਲਈ ਵਿਸ਼ੇਸ਼ ਬਜਟ ਵਿੱਚ ਕਈ ਗੁਣਾਂ ਵਾਧਾ ਕਰਕੇ ਪੰਜਾਬ ਅੰਦਰ ਨਵੇਂ ਸਟੇਡੀਅਮ ਉਸਾਰੇ ਗਏ ਹਨ। ਉਹ ਅੱਜ ਦਿੜ੍ਹਬਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਦਿਨ ਬਾਅਦ ਦੇ ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਦੇ ਪਦਮ ਸ਼੍ਰੀ ਅਤੇ ਓਲੰਪੀਅਨ ਕੌਰ ਸਿੰਘ ਖਨਾਲ ਅਤੇ ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦੀ ਯਾਦ ਵਿੱਚ ਬਣ ਰਹੇ ਇੰਡੋਰ ਸਟੇਡੀਅਮ ਅੰਦਰ ਸੂਬਾ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲਿਆਂ ਅੰਦਰ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਦਿੜ੍ਹਬਾ ਸਾਰੇ ਪੰਜਾਬ ਵਿੱਚ ਕਬੱਡੀ ਦਾ ਹਬ ਮੰਨਿਆ ਜਾਂਦਾ ਹੈ। ਇਸ ਦਿੜਬੇ ਦੇ ਗਰਾਊਂਡ ਨੇ ਸੈਂਕੜੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਇਸ ਕਰਕੇ ਵਿਸ਼ੇਸ਼ ਤੌਰ ਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਚੱਲ ਰਹੇ ਖੇਡਾਂ ਦੇ ਮੁਕਾਬਲਿਆਂ ਵਿੱਚ ਸੂਬਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਲਏ ਗਏ ਹਨ। ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਉਨ੍ਹਾਂ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 6000 ਦੇ ਕਰੀਬ ਨਵੇਂ ਸਟੇਡੀਅਮ ਉਸਾਰੇ ਗਏ ਹਨ। ਇਸੀ ਦੇ ਤਹਿਤ ਦਿੜ੍ਹਬਾ ਵਿਖੇ ਇੱਕ ਸ਼ਾਨਦਾਰ ਕੁਮਾਂਤਰੀ ਪੱਧਰ ਦੇ ਖੇਡਾਂ ਲਈ ਤਿਆਰ ਇੰਡੋਰ ਸਟੇਡੀਅਮ ਬਣਾਇਆ ਗਿਆ ਹੈ ਇਸ ਸਟੇਡੀਅਮ ਦੇ ਅੰਦਰ 11 ਖੇਡਾਂ ਇੱਕੋ ਸਮੇਂ ਖੇਡੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 7.5 ਕਰੋੜ ਦੀ ਲਾਗਤ ਨਾਲ ਪਿਆਰ ਇਹ ਸਟੇਡੀਅਮ ਜਲਦੀ ਹੀ ਬਣ ਕੇ ਖਿਡਾਰੀਆਂ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀ 2027 ਦੀ ਚੋਣ ਵੀ ਇਹਨਾਂ ਨੌਜਵਾਨਾਂ ਦੇ ਸਿਰ ਤੇ ਪੰਜਾਬ ਸਰਕਾਰ ਲੜਨ ਜਾ ਰਹੀ ਹੈ।ਮੁਕਾਬਲੇ ਦੇ ਵਿੱਚ ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ।