- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜਦੂਰ ਦੇ ਇਨਸਾਫ਼ ਲਈ ਮੰਤਰੀ ਗੋਇਲ ਦੇ ਘਰ ਦਾ ਘਿਰਾਓ 30 ਨੂੰ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪਿੰਡ ਭੁਟਾਲਕਲਾ ਦੇ ਮਜ਼ਦੂਰ ਰਾਜ ਸਿੰਘ ਝੋਨੇ ਦੇ ਸੀਜਨ ਦੌਰਾਨ ਆਪਣੇ ਪਰਿਵਾਰ ਸਮੇਤ ਪਿੰਡ ਵਿਖੇ ਹੀ ਲੇਬਰ ਦਾ ਕੰਮ ਕਰਦਾ ਸੀ ਕੰਮ ਦੌਰਾਨ ਕੁਝ ਵਿਅਕਤੀਆਂ ਵੱਲੋਂ ਜਾਨੀ ਹਮਲਾ ਕੀਤਾ ਗਿਆ। ਲਹਿਰਾ ਪੁਲਿਸ ਵੱਲੋਂ ਦੋਸ਼ੀ ਦੇ ਹੱਕ ’ਚ ਮਜ਼ਦੂਰ ਪਰਿਵਾਰ ਤੇ ਹੀ ਇੱਕ ਤਰਫਾ ਕਾਰਵਾਈ ਕੀਤੀ ਗਈ ਸੀ, ਪਰ ਪੁਲਿਸ ਦੇ ਉੱਚ ਪੱਧਰੀ ਅਧਿਕਾਰੀਆ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਨਸਾਫ਼ ਲੈਣ ਲਈ ਪੀੜਤ ਪਰਿਵਾਰ ਪਿਛਲੇ 65 ਦਿਨਾਂ ਤੋਂ ਸਦਰ ਥਾਣਾ ਲਹਿਰਾ ਅੱਗੇ ਧਰਨੇ ’ਤੇ ਬੈਠਾ ਹੋਇਆ ਹੈ। ਮਜ਼ਦੂਰ ਦੇ ਹੱਕ ਵਿੱਚ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕਰਕੇ 30 ਨਵੰਬਰ ਨੂੰ ਮੰਤਰੀ ਬਰਿੰਦਰ ਗੋਇਲ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਮੁਨਕ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਊਧਮ ਸਿੰਘ ਸੰਤੋਖ ਪੁਰਾ, ਏਕਤਾ ਮਲਵਈ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਨੇ ਕਿਹਾ ਕਿ ਆਮ ਆਦਮੀ ਦੇ ਨਾਂ ਤੇ ਸੱਤਾ ’ਚ ਆਈ ‘ਆਪ’ ਦੇ ਰਾਜ ਦੌਰਾਨ ਥਾਣਿਆਂ ਅੰਦਰ ਖਾਸ ਲੋਕਾਂ ਦੀ ਸੁਣਵਾਈ ਹੁੰਦੀ ਹੈ ਗਰੀਬ ਲੋਕ ਸੜਕਾਂ ਤੇ ਰੁਲਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਜਬਰ ਮਜ਼ਦੂਰਾਂ ਤੇ ਢਾਹਿਆ ਜਾ ਰਿਹਾ ਹੈ ਪੰਜਾਬ ਦੇ ਲੋਕ ਕਦੇ ਭੁੱਲ ਨਹੀਂ ਸਕਦੇ ਆਉਣ ਵਾਲੇ ਸਮੇ ’ਚ ‘ਆਪ’ ਨੂੰ ਇਸ ਜਬਰ ਦਾ ਜਵਾਬ ਦੇਣਗੇ ਪੰਜਾਬ ਦੇ ਲੋਕ ਆਗੂਆਂ ਨੇ ਕਿਹਾ ਕਿ ਪੀੜਤਾਂ ਪਰਿਵਾਰਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਬਿੱਟੂ ਸਿੰਘ ਖੋਖਰ ਪਖਿਰਚੰਦ ਚੋਟਿਆ ਨਿਰਮਲ ਸਿੰਘ ਭੁਟਾਲ ਪੀੜਤ ਦਾ ਪਰਿਵਾਰ ਹਾਜ਼ਰ ਸਨ।