- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੂਰੀ ’ਚ ਸੀਟੂ ਵਰਕਰਾਂ ਨੇ ਮੁੱਖ ਮੰਤਰੀ ਦੇ ਦਫਤਰ ਦਾ ਕੀਤਾ ਘਿਰਾਓ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਟਰੇਡ ਯੂਨੀਅਨ ਸੀਟੂ ਦੇ ਸੱਦੇ ’ਤੇ ਧੂਰੀ ਪੁੱਜੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਨੇ ਮੁੱਖ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਅਤੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਅਤੇ ਸੂਬਾਈ ਜਨਰਲ ਸਕੱਤਰ ਕਾਮਰੇਡ ਮਆਂ ਸਿੰਘ ਰੌੜੀ ਨੇ ਕਿਹਾ ਕਿ ਘੱਟੋ -ਘੱਟ ਉਜ਼ਰਤਾਂ ਵਿੱਚ ਵਾਧਾ ਕਰਨ , ਸਕੀਮ ਵਰਕਰਾ ਦਾ ਭੱਤਾ ਦੁੱਗਣਾ ਕਰਨ, ਲੁੱਟ ਖਸੁੱਟ ਆਧਾਰਿਤ ਠੇਕੇਦਾਰੀ ਮਜ਼ਦੂਰ ਪ੍ਰਬੰਧ ਨੂੰ ਖਤਮ ਕਰਕੇ ਰੈਗੂਲਰ ਰੁਜ਼ਗਾਰ ਦੇਣ, ਪੁਰਾਣੀ ਪੈਨਸਨ ਸਕੀਮ ਬਹਾਲ ਕਰਨ, ਜਨਤਕ ਖੇਤਰ ਤਹਿਤ ਵਧੀਆ ਸਿਹਤ ਸਹੂਲਤਾ ਦੇਣ ਤੇ ਫਾਲਤੂ ਖਰਚ ਘਟਾ ਕੇ ਸਰਕਾਰੀ ਆਮਦਨ ਵਧਾਉਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਨੇ ਪੌਣੇ ਪੰਜ ਸਾਲਾਂ ਵਿੱਚ ਕਿਰਤੀਆਂ ਦੀ ਲੁੱਟ-ਖਸੁੱਟ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਆਪਣੇ ਹੱਕਾਂ ਲਈ ਜੂਝਣ ਵਾਲਿਆਂ ’ਤੇ ਜਬਰ ਤੇ ਜ਼ੁਲਮ ਕੀਤੇ।
ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜੇਕਰ ਰਹਿੰਦੇ ਸਮੇਂ ਵਿੱਚ ਸੂਬਾ ਸਰਕਾਰ ਨੇ ਆਪਣੀਆਂ ਗਰੰਟੀਆਂ ਪੂਰੀਆਂ ਨਹੀਂ ਕੀਤੀਆਂ ਤਾਂ ਮੁੱਖ ਮੰਤਰੀ ਤੇ ਲੇਬਰ ਮੰਤਰੀ ਦੇ ਹਲਕਿਆਂ ਦੇ ਹਰੇਕ ਪਿੰਡ, ਕਸਬੇ ਤੇ ਸ਼ਹਿਰ ਵਿੱਚ ਸੀਟੂ ਜਥਾ ਮਾਰਚ ਕਰਕੇ ਇਨ੍ਹਾਂ ਨੂੰ ਹਰਾਉਣ ਲਈ ਲੋਕਾ ਨੂੰ ਅਪੀਲ ਕਰੇਗੀ।
ਇਸ ਮੌਕੇ ਸੂਬਾਈ ਜਰਨਲ ਸਕੱਤਰ ਕਾਮਰੇਡ ਅਮਰਨਾਥ ਕੂੰਮਕਲਾਂ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਸਕੀਮ ਵਰਕਰ ਅਤੇ ਮਨਰੇਗਾ ਮਜ਼ਦੂਰ ਵਿੱਚ ਸਰਕਾਰ ਪ੍ਰਤੀ ਸਭ ਤੋਂ ਵੱਧ ਨਾਰਾਜ਼ਗੀ ਹੈ, ਕਿਉਂਕਿ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੋਣਾ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਤਾਂ ਕੀ ਪੂਰੀਆਂ ਕਰਨੀਆਂ ਸਨ, ਬਲਕਿ ਪੌਣੇ ਪੰਜ ਸਾਲਾਂ ਵਿੱਚ ਸਕੀਮ ਵਰਕਰਾਂ ਦੇ ਮਾਨ ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਵਾਧਾ ਨਹੀਂ ਕੀਤਾ ਤੇ ਮਨਰੇਗਾ ਸਕੀਮ ਦਾ ਭੋਗ ਪਾ ਕੇ ਰੱਖ ਦਿੱਤਾ। ਰੋਸ ਰੈਲੀ ਵਿੱਚ ਨਸ਼ਿਆਂ ਵਿਰੁੱਧ ਮਤਾ ਪਾਸ ਕਰਕੇ ਮਾਨਸਾ ਮੋਰਚੇ ਦੀ ਪੁਰਜ਼ੋਰ ਹਮਾਇਤ ਕੀਤੀ ਅਤੇ ਐੱਸਆਈਆਰ ਵਿਰੁੱਧ ਮਤਾ ਰੱਖ ਕੇ ਕਰੋੜਾਂ ਵੋਟਾਂ ਕੱਟਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਆਲ ਇੰਡੀਆ ਕਿਸਾਨ ਸਭਾ ਦੇ ਕੁੱਲ ਹਿੰਦ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ ਨੇ ਸੀਟੂ ਪੰਜਾਬ ਦੀ ਲੀਡਰਸਿਪ ਤੇ ਵਰਕਰਾ ਦੀਆਂ ਹੱਕੀ ਮੰਗਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਸੁਖਵਿੰਦਰ ਸਿੰਘ ਲੋਟੇ, ਦਲਜੀਤ ਕੁਮਾਰ ਗੋਰਾ, ਸ਼ੇਰ ਸਿੰਘ ਫਰਬਾਹੀ, ਦੇਵਰਾਜ ਵਰਮਾ, ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ, ਸੁਭਾਸ਼ ਰਾਣੀ, ਅੰਮ੍ਰਿਤ ਕੌਰ, ਗੁਰਨਾਮ ਸਿੰਘ ਘਨੌਰ, ਨਾਇਬ ਸਿੰਘ ਲੋਚਮਾ, ਗੁਰਦੇਵ ਬਾਗੀ, ਪਰਮਜੀਤ ਨੀਲੋਂ, ਦਰਸ਼ਨ ਲਾਡੀ ,ਇੰਦਰਪਾਲ ਪੁੰਨਾਵਾਲਾ , ਰਾਮ ਸਿੰਘ ਲੋਹੀਆ, ਸਤਵੀਰ ਤੂੰਗਾ, ਮਨਦੀਪ ਕੁਮਾਰੀ , ਡਾ. ਪ੍ਰਕਾਸ ਬਰਮੀ, ਹੰਸਰਾਜ ਨਾਫਰੀਆ, ਮੱਖਣ ਸਿੰਘ ਜਖੇਪਲ, ਜਸਮੇਲ ਕੌਰ ਬੀਰਕਲਾਂ, ਹਰਪਾਲ ਕੌਰ ਬਰਨਾਲਾ, ਕੁਲਵਿੰਦਰ ਕੌਰ ਬਠਿੰਡਾ ਮੌਜੂਦ ਸਨ।