- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕੇਡੀਆ ਵਰਲਡ ਸਕੂਲ, ਦੀ 8ਵੀਂ ਸਾਲਾਨਾ ਐਥਲੈਟਿਕ ਮੀਟ ਸੰਪੰਨ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਦੀ ਅਗਵਾਹੀ ਹੇਠ ਅੱਠਵੀਂ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ। ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਮਸਾਲ ਲੈਣ ਉਪਰੰਤ ਝੰਡਾ ਲਹਿਰਾ ਕੇ ਐਥਲੈਟਿਕ ਮੀਟ ਦਾ ਆਰੰਭ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਹ ਇਵੈਂਟ ਖੇਡਾਂ ਦੀ ਸੱਚੀ ਆਤਮਕਥਾ, ਟੀਮ ਵਰਕ ਅਤੇ ਵਿਦਿਆਰਥੀਆਂ ਦੀ ਸ਼ਾਨਦਾਰ ਐਥਲੈਟਿਕਸ ਪ੍ਰਤਿਭਾ ਦਾ ਜਸ਼ਨ ਸੀ। ਜਿਸ ਦੀ ਸ਼ੁਰੂਆਤ ਚਾਰ ਹਾਊਸਾਂ ਰੇਡਰਜ਼, ਟਰੂਪਰਜ਼ , ਵਰੀਅਰਜ਼ ਅਤੇ ਗਲੇਡੀਏਟਰ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਨਾਲ ਹੋਈ। ਵਿਦਿਆਰਥੀਆਂ ਨੇ ਆਪਣੀ ਇਕਜੁੱਟਤਾ ਅਤੇ ਅਨੁਸ਼ਾਸਨ ਨੂੰ ਦਰਸਾਇਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਵਿਦਿਆਰਥੀਆਂ ਦੇ ਕਦਰਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸੇ੍ਸ਼ਠਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।
ਵਿਦਿਆਰਥੀ ਕੌਂਸਲ ਦੁਆਰਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਸਮਾਗਮ ਵਿੱਚ ਆਏ ਸਾਰੇ ਮਾਪਿਆਂ ਨੂੰ ਜੀ ਆਇਆ ਕਿਹਾ।ਸਮਾਗਮ ਦੌਰਾਨ ਮਿਸ ਸੁੰਬੁਲ ਫਾਤਿਮਾ ਅਤੇ ਮਿਸ ਕਨਿਕਾ ਮਿੱਤਲ ਨੇ ਆਪਣੀ ਪ੍ਰਭਾਵਸ਼ਾਲੀ ਐਂਕਰਿੰਗ ਨਾਲ ਪੂਰੇ ਮਾਹੌਲ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੱਤਾ। ਸਪੋਰਟਸ ਕੋਚ ਅਮਰਜੀਤ ਸਿੰਘ ਅਤੇ ਰੈਂਪੀ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਈਵੈਂਟਸ ਵਿੱਚ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਲਈ ਫੱਨ ਗੇਮਜ, 100,200,400, ਮੀਟਰ ਦੌੜਾਂ, ਰਿਲੇ ਰੇਸਾਂ,ਸ਼ਾਰਟ ਪੁੱਟ ,ਲੌਂਗ ਜੰਪ, ਡਿਸਕਸ ਥਰੋ ਆਦਿ ਈਵੈਂਟ ਸ਼ਾਮਿਲ ਸਨ। ਇਸ ਤੋਂ ਇਲਾਵਾ ਮਿਸ ਰੈਂਪੀ ਦੀ ਅਗਵਾਈ ਹੇਠ ਯੋਗਾ ਕਰਵਾਇਆ ਗਿਆ ਜਿਸ ਵਿੱਚੋਂ ਬੈਸਟ ਯੋਗਾ ਦੀ ਟਰਾਫ਼ੀ ਯਾਹਵੀ ਸ਼ਰਮਾ (ਸੱਤਵੀਂ) ਨੂੰ ਮਿਲੀ ।
ਐਰੋਬਿਕਸ ਦੀ ਤਿਆਰੀ ਡਾਂਸ ਟੀਚਰ ਅਮਨ ਕੀਰਾਰ ਦੁਆਰਾ ਕਰਵਾਈ ਗਈ। ਇਹਨਾਂ ਮੁਕਾਬਲਿਆਂ ਵਿੱਚ ਬੈਸਟ ਐਥਲੀਟ ਮੁੰਡਿਆਂ ਵਿੱਚੋਂ ਸ਼ਿਵਮ ਗੋਇਲ(ਨੌਵੀਂ ) ਅਤੇ ਲੜਕੀਆਂ ਵਿੱਚੋਂ ਨੌਵੀਂ ਕਲਾਸ ਦੀ ਸਮਰੀਨ ਕੌਰ ਨੇ ਬਾਜ਼ੀ ਮਾਰੀ। ਆਲ ਰਾਊਂਡ ਟਰੌਫੀ ਵਾਰੀਅਰਜ਼ ਹਾਊਸ ਨੇ ਜਿੱਤੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਵਿਦਿਆਰਥੀ ਅਥਲੈਟਿਕ ਮੀਟ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਇਹ ਖੇਡ ਮੁਕਾਬਲੇ ਸਿਰਫ਼ ਜਿੱਤ ਦੇ ਬਾਰੇ ਨਹੀਂ ਹਨ, ਇਹ ਸਾਡੇ ਵਿਦਿਆਰਥੀਆਂ ਦੀ ਤਾਕਤ, ਸੰਕਲਪ ਅਤੇ ਟੀਮ ਵਰਕ ਦਾ ਜਸ਼ਨ ਹੁੰਦੇ ਹਨ। ਅੱਜ ਦਰਸਾਈ ਗਈ ਊਰਜਾ ਅਤੇ ਜੋਸ਼ ਉਨ੍ਹਾਂ ਦੇ ਚਮਕਦਾਰ ਭਵਿੱਖ ਦਾ ਪਰਮਾਣ ਹੈ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਪ੍ਰਬੰਧਨ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।