- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਿਸ ਪੰਜਾਬ ਦੇ ਮੈਂਬਰਾਂ ਤੇ ਹਮਲੇ ਬਰਦਾਸ਼ਤ ਨਹੀਂ ਕਰਾਂਗੇ- ਇਆਲੀ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਵਿੱਚੋਂ ਅਹਿਮ ਅਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਬੀਤੇ ਦਿਨੀ ਪਿੰਡ ਛਪਾਰ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਵਿਰੋਧੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਸਾਨੂੰ ਸਾਡੀ ਮੰਜਿਲ ਤੋਂ ਨਹੀਂ ਭਟਕਾ ਸਕਦੇ ਅਤੇ ਅਸੀਂ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਲਈ ਪੂਰਨ ਰੂਪ ਵਿੱਚ ਵਚਨਬੱਧ ਹਾਂ। ਕਿਸੇ ਵੀ ਹੋਸ਼ੀ ਹਰਕਤ ਨਾਲ ਸਾਨੂੰ ਆਪਣੇ ਟੀਚੇ ਦੀ ਪ੍ਰਾਪਤੀ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਮੌਕੇ ਉਹਨਾਂ ਨੇ ਸਾਬਕਾ ਸਰਪੰਚ ਬਲਜੀਤ ਸਿੰਘ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਕਿ ਹਰ ਦੁੱਖ ਸੁੱਖ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਖੜੀ। ਇਸ ਮੌਕੇ ਜਗਤਾਰ ਸਿੰਘ ਲਤਾਲਾ, ਦਵਿੰਦਰ ਸਿੰਘ, ਹਿੰਮਤ ਸਿੰਘ, ਧੰਨਾ ਸਿੰਘ, ਜਸਪਾਲ ਸਿੰਘ ਮੈਂਬਰ, ਜੋਰਾ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ ਸਾਬਕਾ ਮੈਂਬਰ ਸੰਪਤੀ ਮੈਂਬਰ, ਹੁਸ਼ਿਆਰ ਸਿੰਘ, ਅਮਨਦੀਪ ਸਿੰਘ ਬੋਪਾਰਾਏ, ਰਜਿੰਦਰ ਸਿੰਘ ਵਿੱਕੀ ਸੇਖੋ, ਜਸ਼ਨਦੀਪ ਸਿੰਘ, ਬੂਟਾ ਸਿੰਘ, ਬਲਵੰਤ ਸਿੰਘ, ਹੈਪੀ ਨੰਬਰਦਾਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।