ਸੀਨੀਅਰ ਸਿਟੀਜਨ ਭਲਾਈ ਸੰਸਥਾ ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ : ਡਾ. ਕੌਸ਼ਲ ਸੀਨੀਅਰ ਸਿਟੀਜਨ ਭਲਾਈ ਸੰਸਥਾ ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਹੈ- ਡਾ. ਕੌਸ਼ਲ
Publish Date: Mon, 26 Oct 2026 03:43 PM (IST)
Updated Date: Mon, 26 Oct 2026 03:46 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਮੁੱਖ ਦਫਤਰ ਸਥਾਨਕ ਬਨਾਸਰ ਬਾਗ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਡਾ ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ। ਉਨ੍ਹਾਂ ਨਾਲ ਜਗਨ ਨਾਥ ਗੋਇਲ ਸਰਪ੍ਰਸਤ, ਸੰਤੋਸ਼ ਆਨੰਦ ਸੀਨੀਅਰ ਮੀਤ ਪ੍ਰਧਾਨ ਅਤੇ ਸੁਪਰ ਸਿਟੀਜਨ ਸਤਵੰਤ ਸਿੰਘ ਮੌੜ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਜਗਜੀਤ ਸਿੰਘ ਜੱਸਲ ਜਨਰਲ ਸਕੱਤਰ ਨੇ ਮੰਚ ਸੰਚਾਲਨ ਕੀਤਾ। ਉਪਰੰਤ ਸੰਸਥਾ ਦੇ ਸੁਪਰ ਸਿਟੀਜਨ ਬੀਬੀ ਅਜੀਤ ਕੌਰ ਦੇ ਅਕਾਲ ਚਲਾਣੇ ਤੇ ਮੈਂਬਰਾਂ ਵੱਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਜਗਜੀਤ ਸਿੰਘ ਨੇ ਉਨਾਂ ਵੱਲੋਂ ਸੰਸਥਾ ਨੂੰ ਸਮੇਂ ਸਮੇਂ ਤੇ ਦਿੱਤੇ ਸਹਿਯੋਗ ਦਾ ਜ਼ਿਕਰ ਕੀਤਾ। ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ ਅਤੇ ਪੈਨਸ਼ਨਰਜ਼ ਆਗੂ ਨੇ ਕਿਹਾ ਕਿ ਡਾ. ਨਰਵਿੰਦਰ ਸਿੰਘ ਕੌਸ਼ਲ ਦੀ ਅਗਵਾਈ ਵਿੱਚ ਮਨਾਇਆ ਗਿਆ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਬੜੀ ਸਫ਼ਲਤਾ ਪੂਰਬਕ ਸੰਪਨ ਹੋਇਆ। ਗਿਆਨ ਚੰਦ ਸਿੰਗਲਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕਿਹਾ ਕਿ ਸੰਸਥਾ ਵੱਲੋਂ ਧਾਰਮਿਕ ਸਮਾਗਮ, ਸਿਹਤ ਤੰਦਰੁਸਤੀ ਲਈ ਲਾਏ ਗਏ ਮੈਡੀਕਲ ਕੈਂਪ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਦੇ ਹੋਏ ਲੋਹੜੀ ਤਿਉਹਾਰ ਅਤੇ ਤੀਜ ਤਿਉਹਾਰ ਨਾਲ ਸਰਬ ਸਾਂਝੇ ਭਾਈਚਾਰੇ ਅਤੇ ਮਿਲਵਰਤਣ ਦਾ ਸੰਦੇਸ਼ ਦੇਣ ਦੇ ਉਪਰਾਲੇ ਸ਼ਲਾਘਾਯੋਗ ਹਨ। ਸੰਤੋਸ਼ ਮਾਰਕੰਡੇ ਅਤੇ ਓਮ ਪ੍ਰਕਾਸ਼ ਛਾਬੜਾ ਵੱਲੋਂ ਖੂਬਸੂਰਤ ਢੰਗ ਨਾਲ ਪੇਸ਼ ਕੀਤੇ ਗੀਤਾਂ ਤੋਂ ਬਾਅਦ ਸੰਸਥਾ ਦੇ ਵਿਸ਼ੇਸ਼ ਸਹਿਯੋਗੀ ਵਰਿੰਦਰ ਕੁਮਾਰ ਮਹਾਸ਼ਾ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਨੂੰ ਡਾ: ਨਰਵਿੰਦਰ ਸਿੰਘ ਕੌਸ਼ਲ, ਜਗਨਨਾਥ ਗੋਇਲ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਹੋਰਾਂ ਨੇ ਲੋਈ ਤੇ ਮੋਮੋਂਟੋ ਦੇ ਕੇ ਸਨਮਾਨਿਤ ਕੀਤਾ। ਉਪਰੰਤ ਸ਼ਕਤੀ ਮਿੱਤਲ, ਅਵਿਨਾਸ਼ ਸ਼ਰਮਾ, ਕੁਲਵੰਤ ਸਿੰਘ ਅਕੋਈ, ਹਰੀ ਦਾਸ ਸ਼ਰਮਾ, ਪੇ੍ਮ ਚੰਦ ਗਰਗ, ਬਾਲ ਕ੍ਰਿਸ਼ਨ, ਨਿਰਮਲ ਸਿੰਘ ਮਾਣਾ, ਰਾਕੇਸ਼ ਕੁਮਾਰ ਅਕੋਈ, ਬਨਾਰਸੀ ਦਾਸ ਗੋਇਲ, ਮੱਘਰ ਸਿੰਘ ਕਲਸੀ, ਬਲਵੰਤ ਸਿੰਘ, ਸੁਭਾਸ਼ ਚੰਦ ਕਾਂਸਲ, ਏਪੀ ਸਿੰਘ ਬਾਬਾ, ਜਗਦੀਪ ਸਿੰਘ, ਸੁਖਦਰਸ਼ਨ ਸਿੰਘ ਢਿੱਲੋਂ, ਰਾਜਿੰਦਰ ਕੁਮਾਰ ਅਗਰਵਾਲ, ਰਾਮ ਲਾਲ ਗੁਲਾਟੀ, ਰਣਜੀਤ ਸਿੰਘ, ਹੇਮ ਰਾਜ,ਪੋ੍ਮਿਲਾ ਗੁਪਤਾ, ਰਮੇਸ਼ ਕੁਮਾਰੀ ਗੋਇਲ, ਉਰਮਿਲਾ ਬਾਤਿਸ਼, ਕੰਵਲ ਮਹਿੰਦਰ ਸਿੰਘ ਆਦਿ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਪੀ੍ਤਮ ਸਿੰਘ ਜੌਹਲ, ਦਰਬਾਰ ਸਿੰਘ ਚੱਠੇ, ਗੁਰਨਾਮ ਸਿੰਘ ਸ਼ੇਖੋਂ, ਅਮਰਜੀਤ ਸ਼ਰਮਾ, ਅਮਰਜੀਤ ਸਿੰਘ ਪਾਹਵਾ, ਕਰਨੈਲ ਸਿੰਘ ਸ਼ੇਖੋਂ, ਸਤਨਾਮ ਸਿੰਘ ਦਮਦਮੀ, ਕਰਮ ਸਿੰਘ ਨਮੋਲ, ਸੁਧੀਰ ਵਾਲੀਆ, ਹਰਬੰਸ ਲਾਲ ਜਿੰਦਲ, ਸੁਰਜੀਤ ਸਿੰਘ ਕਾਲੀਆ , ਪਾਲੀ ਰਾਮ ਬਾਂਸਲ, ਸੁਰਿੰਦਰ ਸਿੰਘ ਸੋਢੀ, ਲਾਲ ਚੰਦ ਸੈਣੀ, ਕਿਸ਼ੋਰੀ ਲਾਲ ਮੌਜੂਦ ਸਨ।