- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲਾ ਸੰਗਰੂਰ ਦਾ’ ਪ੍ਰੋਗਰਾਮ ’ਚ ਕਲਾਕਾਰਾਂ ਨੇ ਬੰਨਿਆ ਰੰਗ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਰਗਮ ਮਿਊਜ਼ਿਕ ਅਕੈਡਮੀ ਅਤੇ ਡੀ ਜੈਜ ਰਿਕਾਰਡਸ ਦੇ ਡਾਇਰੈਕਟਰ ਰਾਜ ਢਿੱਲੋਂ ਵੱਲੋਂ ਸਰਗਮ ਅਕੈਡਮੀ ਦੇ ਸਹਿਯੋਗ ਨਾਲ਼ ‘ਮੇਲਾ ਸੰਗਰੂਰ ਦਾ’ ਪ੍ਰੋਗਰਾਮ ਸਥਾਨਕ ਪਾਰੁਲ ਪੈਲੇਸ ਵਿੱਚ ਕਰਵਾਇਆ ਗਿਆ। ਇਹ ਮੇਲਾ ਅਕੈਡਮੀ ਦੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਕਰਾਇਆ ਗਿਆ।
ਗੈਫੀ ਸਿੰਘ ਦੇ ਮਿਊਜ਼ਿਕ ਵਿੱਚ , ਰਾਜ ਢਿੱਲੋਂ ,ਗੁਲਾਬ ਸਿੱਧੂ, ਆਰ ਨੈਤ, ਹਰਫ਼ ਚੀਮਾ, ਦੀਪਕ ਢਿੱਲੋਂ ,ਇੰਦਰਜੀਤ ਨਿੱਕੂ ਅਤੇ ਬਹੁਤ ਸਾਰੇ ਹੋਰ ਨਾਮੀ ਕਲਾਕਾਰ ਉਨ੍ਹਾਂ ਨਾਲ ਕੰਮ ਕਰ ਰਹੇ ਹਨ
ਪੰਜਾਬੀ ਫ਼ਿਲਮਾਂ ਵਿੱਚ ਅਵਨੂਰ ਜੋ ਕਰਮਜੀਤ ਅਨਮੋਲ ਦੀ ਫਿਲਮ ਵਿੱਚ ਮੇਨ ਲੀਡ ਰੋਲ ਕੰਮ ਕਰ ਚੁੱਕੀ ਹੈ। ‘ਮੇਲਾ ਸੰਗਰੂਰ ਦਾ’ ਵਿੱਚ ਹੁਣ ਅਕੈਡਮੀ ਦੇ ਵਿਦਿਆਰਥੀਆ ਨੇ ਆਪਣੀ ਹਾਜ਼ਰੀ ਲਵਾਈ ਜਿੰਨਾ ਵਿਚੋਂ ਸੱਚਕਰਨ ਸਿਆਜ਼, ਕੁਲਦੀਪ ਉੱਪਲ, ਅਰਮਾਨ ਗਿੱਲ, ਸਾਹਿਬ ਸੇਖੋਂ, ਹਰਪ੍ਰੀਤ ਅਟਵਾਲ, ਜਸ਼ਨ ਮੋਜੋਵਾਲ, ਸੋਨੀ ਨਿਮਰ, ਸਾਬੀ ਚਹਿਲ, ਰਵਦੀਪ ਤੇ ਹੋਰ ਵੀ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ।
ਇਸ ਦੌਰਾਨ ਪੰਜਾਬੀ ਸੰਗੀਤ ਨਾਲ ਜੁੜੇ ਕਲਾਕਾਰਾਂ ਰਾਜ ਢਿੱਲੋਂ, ਸੋਨੂੰ ਵਿਰਕ, ਕਿਰਨ ਸ਼ਰਮਾ, ਰਵੀ ਦਿਓਲ, ਗੁਰਲਾਭ ਉਗੋਕੇ, ਸਿੱਧੂ ਹਸਨਪੁਰੀ, ਬਲਵਿੰਦਰ ਬੱਬੀ ਅਤੇ ਕੌਰ ਪੂਜਾ ਸਮੇਤ ਹੋਰ ਕਲਾਕਾਰਾਂ ਆਪਣੇ ਫ਼ਨ ਦਾ ਮੁਜਾਹਰਾ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਸਰਗਮ ਅਕੈਡਮੀ ਦੇ ਸਹਿਯੋਗੀ ਸੁਨੀਤਾ ਸ਼ਰਮਾ, ਬੁਲਜਿੰਦਰ ਬੱਲੂ, ਜੱਗੀ ਘੁਮਾਣ, ਸਾਰਸ ਖੁਰਾਣਾ, ਬਸੰਤ ਸਿੰਘ, ਜਸਪ੍ਰੀਤ ਢਿੱਲੋਂ, ਇਸ਼ਾਨ, ਪ੍ਰੇਮ ਸਿੰਘ, ਮਾਸਟਰ ਪ੍ਰਿਤਪਾਲ ਸਿੰਘ , ਅਵੀਜੋਤ, ਆਦਿ ਸ਼ਾਮਿਲ ਰਹੇ। ਇਸ ਮੌਕੇ ਰਾਜ ਕੁਮਾਰ ਅਰੋੜਾ ਤੇ ਮੱਖਣ ਸ਼ਰਮਾ ਸਾਬਕਾ ਸਰਪੰਚ ਪਿੰਡ ਉੱਭਾਵਾਲ ਨੇ ਕਿਹਾ ਕਿ ਇਹ ਸੱਭਿਆਚਾਰਕ ਮੇਲੇ ਸਾਡੇ ਅਮੀਰ ਵਿਰਸੇ ਦੀ ਧਰੋਹਰ ਹਨ ਅਤੇ ਇਸ ਤਰ੍ਹਾਂ ਦੇ ਮੇਲੇ ਕਰਵਾਉਣੇ ਸਮੇਂ ਦੀ ਮੰਗ ਹੈ।
ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਉੱਘੇ ਸਮਾਜ ਸੇਵੀ ਰਾਜ ਕੁਮਾਰ ਅਰੋੜਾ, ਤੱਬੂ ਮਹੰਤ (ਚੇਲਾ ਪ੍ਰੀਤੀ ਮਹੰਤ), ਚੰਦਰ ਮੁਖੀ ਮਹੰਤ, ਪੀਐੱਲ ਖਾਨ, ਮੱਖਣ ਸ਼ਰਮਾ ਸਾਬਕਾ ਸਰਪੰਚ ਪਿੰਡ ਉਭੱਵਾਲ, ਅਤੇ ਹੋਰ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ, ਸਵੇਰੇ ਤੋਂ ਸ਼ਾਮ ਤੱਕ ਚੱਲਿਆ ਇਹ ਮੇਲਾ ਅਮਿੱਟ ਛਾਪ ਛੱਡ ਗਿਆ।