ਕੈਂਸਰ ਪੀੜਤ ਨੂੰ ਦੇ ਇਲਾਜ ਲਈ ਦਿੱਤੀ ਮਾਲੀ ਸਹਾਇਤਾ ਕੈਂਸਰ ਪੀੜਤ ਨੂੰ ਦੇ ਇਲਾਜ ਲਈ ਦਿੱਤੀ 2.50 ਲੱਖ ਦੀ ਸਹਾਇਤਾ
Publish Date: Thu, 01 Oct 2026 03:33 PM (IST)
Updated Date: Fri, 02 Oct 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਨੇੜਲੇ ਪਿੰਡ ਅਲੀਸ਼ੇਰ ਵਾਸੀ 65 ਸਾਲਾ ਚੇਤ ਸਿੰਘ ਦੇ ਪਰਿਵਾਰ ਨੂੰ ਮੁਨਿੰਦਰ ਧਰਮਾਰਥ ਟਰੱਸਟ, ਕੁਰੂਕਸ਼ੇਤਰ ਵੱਲੋਂ ਅੰਨਪੂਰਨਾ ਮੁਹਿੰਮ ਤਹਿਤ ਇਲਾਜ ਲਈ 2.50 ਲੱਖ ਰੁਪਏ ਦੀ ਸਹਾਇਤਾ ਉਪਲਬਧ ਕਰਵਾਉਣ ਦੀ ਪਹਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਚੇਤ ਸਿੰਘ ਪਰਿਵਾਰ ਦੇ ਮੁਖੀ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਹਨ। ਮੁਨਿੰਦ੍ਰ ਧਰਮਾਰਥ ਟਰੱਸਟ, ਕੁਰੂਕਸ਼ੇਤਰ ਵੱਲੋਂ ਚਲਾਈ ਜਾ ਰਹੀ ਅੰਨਪੂਰਨਾ ਮੁਹਿੰਮ ਤਹਿਤ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਸਹਾਇਤਾ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਮੁਹਿੰਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਗੰਭੀਰ ਬਿਮਾਰੀ ਤੋਂ ਪੀੜਤ ਅਜਿਹੇ ਲੋਕਾਂ ਨੂੰ ਇਲਾਜ ਸਬੰਧੀ ਸਹਾਇਤਾ ਵੀ ਦਿੱਤੀ ਜਾਂਦੀ ਹੈ, ਜਿਨ੍ਹਾਂ ਲਈ ਇਲਾਜ ਦਾ ਖਰਚਾ ਚੁੱਕਣਾ ਮੁਸ਼ਕਲ ਹੁੰਦਾ ਹੈ। ਇਸੇ ਕੜੀ ਤਹਿਤ ਚੇਤ ਸਿੰਘ ਦੇ ਪਰਿਵਾਰ ਦੀ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਦੇ ਇਲਾਜ ਲਈ 2.50 ਲੱਖ ਰੁਪਏ ਦੀ ਸਹਾਇਤਾ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਗਿਆ।ਅੰਨਪੂਰਨਾ ਮੁਹਿੰਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਨਿਯਮਤ ਰਾਸ਼ਨ ਸਹਾਇਤਾ ਦੇਣ ਤੋਂ ਇਲਾਵਾ ਬਿਮਾਰੀ ਦੀ ਸਥਿਤੀ ਵਿੱਚ ਇਲਾਜ ਲਈ ਮਦਦ, ਗਰੀਬ ਬੱਚਿਆਂ ਦੀ ਸਿੱਖਿਆ, ਕੱਪੜੇ ਅਤੇ ਜ਼ਰੂਰਤ ਅਨੁਸਾਰ ਘਰੇਲੂ ਸਾਮਾਨ ਮੁਹੱਈਆ ਕਰਵਾਉਣ ਵਰਗੇ ਸੇਵਾ ਕਾਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।ਚੇਤ ਸਿੰਘ ਦੇ ਪਰਿਵਾਰ ਨੇ ਇਲਾਜ ਲਈ ਮਿਲੀ ਇਸ ਆਰਥਿਕ ਸਹਾਇਤ ਲਈ ਧੰਨਵਾਦ ਕੀਤਾ ਹੈ।