- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਟਰੋਲ ’ਚ ਐਥਨਾਲ ਦੀ ਮਿਲਾਵਟ 20 ਫੀਸਦੀ ਤੱਕ ਪੁੱਜੀ– ਪ੍ਰੋ. ਅਮਨਜੀਤ ਸਿੰਘ

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ
ਪੈਟਰੋਲ ਵਿੱਚ ਇਥਾਨੋਲ ਮਿਲਾਵਟ ਸਬੰਧੀ ਕੇਂਦਰ ਸਰਕਾਰ ਵੱਲੋਂ ਦਿੱਤੇ 20 ਪੰਨਿਆ ਦੇ ਜਵਾਬ ਦੇ ਹਵਾਲੇ ਨਾਲ ਪੰਜਾਬ ਰਾਜ ਸੂਚਨਾ ਅਧਿਕਾਰ ਫਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ- ਪਟਿਆਲਾ ਦੇ ਪ੍ਰਧਾਨ ਪ੍ਰੋ. ਅਮਨਜੀਤ ਸਿੰਘ ਖਨੌਰੀ ਨੇ ਕਿਹਾ ਕਿ ਪੈਟਰੋਲ ਵਿੱਚ ਇਥਾਨੋਲ ਦੀ ਮਿਲਾਵਟ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ, ਸਗੋਂ ਸਾਲ 2014 ਤੋਂ 1.5 ਫੀਸਦੀ ਤੋਂ ਸ਼ੁਰੂ ਹੋਈ ਇਥਾਨੋਲ ਦੀ ਮਿਲਾਵਟ 2020-2021 ਵਿੱਚ 8.1 ਫੀਸਦੀ ਅਤੇ 2026 ਤੱਕ ਇਸ ਇਥਾਨੋਲ ਮਿਲਾਵਟ ਪ੍ਰਕਿਰਿਆ ਲਗਾਤਾਰ ਵਧਦੀ ਕੋਈ 20 ਫ਼ੀਸਦੀ ’ਤੇ ਜਾ ਪੁੱਜੀ ਹੈ।
ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਪੈਟਰੋਲ ਵਿੱਚ ਔਸਤ ਇਥਾਨੋਲ ਮਿਲਾਵਟ 2021-2022 ਵਿੱਚ 8.1 ਫੀਸਦੀ, 2022-23 ਵਿੱਚ ਲਗਭਗ 12 ਫੀਸਦੀ, 2023-24 ਵਿੱਚ 14.6 ਪ੍ਰਤੀਸ਼ਤ, 2024-25 ਵਿੱਚ 19.2 ਫੀਸਦੀ ਅਤੇ 2025-26 ਵਿੱਚ ਇਹ 20 ਫੀਸਦ ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ 8 ਫੀਸਦੀ ਤੋਂ 20 ਪ੍ਰਤੀਸ਼ਤ ਤੱਕ ਦਾ ਇਹ ਵਾਧਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਤਕਨੀਕੀ ਅਤੇ ਆਰਥਿਕ ਬਦਲਾਅ ਹੈ। ਇਸ ਲਈ ਸਰਕਾਰ ਨੂੰ ਸਿਰਫ਼ ਇਹ ਕਹਿਣ ਦੀ ਬਜਾਏ ਕਿ ਈ20 ਸੁਰੱਖਿਅਤ ਹੈ, ਲੋਕਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਨਾਲ ਵਾਹਨਾਂ ਦੀ ਮਾਈਲੇਜ, ਇੰਜਨ ਦੀ ਲੰਬੇ ਸਮੇਂ ਦੀ ਕਾਰਗੁਜ਼ਾਰੀ, ਰੱਖ-ਰਖਾਅ ਦੇ ਖਰਚੇ ਅਤੇ ਵਾਹਨ ਮਾਲਕ ਦੀ ਕੁੱਲ ਲਾਗਤ ’ਤੇ ਕੀ ਪ੍ਰਭਾਵ ਪਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਨੁਸਾਰ ਇਸ ਵੇਲੇ 20 ਫੀਸਦੀ ਤੋਂ ਵੱਧ ਇਥਾਨੋਲ ਬਲੈਂਡਿੰਗ ਦਾ ਕੋਈ ਫੈਸਲਾ ਨਹੀਂ ਹੋਇਆ, ਪਰ ਜੇਕਰ ਭਵਿੱਖ ਵਿੱਚ ਅਜਿਹਾ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਇਸ ਦੇ ਤਕਨੀਕੀ ਅਤੇ ਆਰਥਿਕ ਪ੍ਰਭਾਵਾਂ ਦਾ ਪਾਰਦਰਸ਼ੀ ਅਧਿਐਨ ਜਨਤਕ ਕਰਨਾ ਜ਼ਰੂਰੀ ਹੈ।
“ਇਥਾਨੋਲ ਮਿਲਾਵਟ ਦਾ ਪੱਧਰ 12 ਫੀਸਦੀ ਤੋਂ 20 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ; ਹੁਣ ਸਰਕਾਰ ਨੂੰ ਇਹ ਵੀ ਦੱਸਣਾ ਪਵੇਗਾ ਕਿ ਇਸ ਬਦਲਾਅ ਦੀ ਅਸਲ ਕੀਮਤ ਵਾਹਨ ਮਾਲਕ ਆਪਣੀ ਜੇਬ ਵਿੱਚੋਂ ਕਿੰਨੀ ਅਦਾ ਕਰ ਰਹੇ ਹਨ। ਇਹ ਦਸਤਾਵੇਜ਼ ਜਨਤਕ ਚਰਚਾ ਲਈ ਮਹੱਤਵਪੂਰਨ ਹਨ।