- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਸਰਕਾਰ ਦੀ ਸਿਹਤ ਅਤੇ ਸਿੱਖਿਆ ਕ੍ਰਾਂਤੀ ਸਿਰਫ ਇਸ਼ਤਿਹਾਰਬਾਜ਼ੀ ਤੱਕ ਸੀਮਤ -ਜੱਸੀ ਖੰਗੂੜਾ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਭਾਵੇਂ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਸਬਜਬਾਗ ਦਿਖਾਏ ਜਾ ਰਹੇ ਹਨ ਕਿ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਅਤੀ ਮਹੱਤਵਪੂਰਨ ਕੰਮ ਕੀਤੇ ਹਨ ਪਰ ਸੱਚਾਈ ਇਹ ਹੈ ਕਿ ਮਾਨ ਸਰਕਾਰ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਸਿਰਫ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ। ਜ਼ਮੀਨੀ ਪੱਧਰ ਉਤੇ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਬਹੁਤ ਹੀ ਬੁਰਾ ਹਾਲ ਹੈ। ਇਹ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਆਮ ਲੋਕਾਂ ਨੂੰ ਆਪਣੇ ਜਾਇਜ਼ ਕੰਮ ਕਰਵਾਉਣ ਲਈ ਵੀ ਸਿਆਸੀ ਪਹੁੰਚ ਅਤੇ ਸਿਫਾਰਸ਼ ਦਾ ਸਹਾਰਾ ਲੈਣਾ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਏ ਜਾਣ ਸਬੰਧੀ ਸਰਦਾਰ ਖੰਗੂੜਾ ਨੇ ਕਿਹਾ ਕਿ ਪਾਇਲਟ ਪਰਿਵਾਰ ਨਾਲ ਖੰਗੂੜਾ ਪਰਿਵਾਰ ਦਾ ਬਹੁਤ ਹੀ ਪੁਰਾਣਾ ਤੇ ਨਿੱਘਾ ਰਿਸ਼ਤਾ ਹੈ। ਸਚਿਨ ਪਾਇਲਟ ਕਾਂਗਰਸ ਪਾਰਟੀ ਦੇ ਦੂਰ ਅੰਦੇਸ਼, ਨੌਜਵਾਨ ਅਤੇ ਸੂਝਵਾਨ ਨੇਤਾ ਹਨ ਉਹਨਾਂ ਦੀ ਅਗਵਾਈ ਹੇਠ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਜੱਸੀ ਖੰਗੂੜਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਬੀਬਾ ਅਮਨਦੀਪ ਕੌਰ ਖੰਗੂੜਾ ਹੀ ਚੋਣ ਲੜਨਗੇ।
ਇਸ ਮੌਕੇ ਬਿੱਟੂ ਖੰਗੂੜਾ, ਅਵੀ ਵਾਲੀਆ, ਪਰਮਿੰਦਰ ਸਿੰਘ ਵਾਲੀਆ, ਲਵੀ ਵਾਲੀਆ, ਦਵਿੰਦਰ ਸਿੰਘ ਮਾਨ, ਰਾਕੇਸ਼ ਗਰਗ ਪ੍ਰਧਾਨ , ਸਤਵਿੰਦਰ ਸੱਤੀ, ਬੰਨੀ ਢਿੱਲੋਂ, ਕਮਲਜੀਤ ਦਿਓਲ,ਸਰਪੰਚ ਕੁਲਦੀਪ ਬੋਪਾਰਾਏ, ਸੰਨੀ ਚੀਮਾ,ਦਰਸ਼ਨ ਗਿੱਲ, ਦਰਸਨ ਕਚੀ ਕੋਠੀ,ਸੋਨੀ ਕੈਂਥ ,ਬਿੱਟੂ ਜੌਹਰੀ,ਮਨਿ ਹਰਬਲਾਸ,ਲਾਲੀ ਸਰਹੱਦ ਕਾਕਾ, ਸੰਦੀਪ ਬੋਪਾਰਾਏ ਦਿਲਬਾਗ ਸਿੰਘ,ਸੁਖਦਰਸ਼ਨ ਵਾਲੀਆ,ਜਗਦੀਸ਼ ਵਰਮਾ,ਗੁਰਜੀਤ ਵਾਲੀਆ, ਹਰਪ੍ਰੀਤ ਚੰਨਾ,ਨਿੰਦੀ ਖੰਗੂੜਾ, ਅਵਨੀਤ ਸੋਢੀ, ਡਾ. ਪ੍ਰਭਜੋਤ ਸਿੰਘ,ਪ੍ਰੇਮ ਟਿੱਟੂ, ਹਰਬੰਸ ਸਿੰਘ , ਪਿੰਟੂ ਸਿਆੜ, ਕ੍ਰਿਸ਼ਨਾ ਸੈਨੇਟਰੀ,ਚਰਨੀ ਅਹਿਮਦਗੜ੍ਹ, ਜੱਸੀ ਵਿੱਕੀ ਹਾਜ਼ਰ ਸਨ।