ਸੰਵਿਧਾਨ ਦੀ ਰੱਖਿਆ ਲਈ ਕਾਂਗਰਸ ਡਟ ਕੇ ਲੜੇਗੀ ਛ ਕਮਲ ਦਲਿਤਾਂ ਦੇ ਸਨਮਾਨ ਅਤੇ ਸੰਵਿਧਾਨ ਦੀ ਰੱਖਿਆ ਲਈ ਕਾਂਗਰਸ ਡਟ ਕੇ ਲੜੇਗੀ - ਕਮਲ
Publish Date: Fri, 04 Sep 2026 03:44 PM (IST)
Updated Date: Sat, 05 Sep 2026 04:01 AM (IST)
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਭਾਜਪਾ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ਼ ਹਲਦਵਾਨੀ ਵਿੱਚ ਦਰਜ ਐੱਫਆਈਆਰ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਰਾਹੁਲ ਗਾਂਧੀ ਖਿਲਾਫ਼ ਐਫਆਈਆਰ. ਦਰਜ ਕਰਨਾ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਕਾਂਗਰਸ ਪਾਰਟੀ ਇਸ ਤੋਂ ਡਰਨ ਵਾਲੀ ਨਹੀਂ,ਸਗੋਂ ਕਾਂਗਰਸ ਦਲਿਤਾਂ ਦੇ ਸਨਮਾਨ ਅਤੇ ਸੰਵਿਧਾਨ ਦੀ ਰੱਖਿਆ ਲਈ ਡੱਟ ਕੇ ਲੜਾਈ ਲੜੇਗੀ । ਇਹ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸਰਗਰਮ ਕਾਂਗਰਸ ਆਗੂ ਕਮਲ ਧਾਲੀਵਾਲ ਨੇ ਅਮਰਗੜ੍ਹ ਸਥਿਤ ਆਪਣੇ ਮੁੱਖ ਦਫਤਰ ਵਿੱਚ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਮਾਮਲੇ ਸਬੰਧੀ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਲਿਤਾਂ ਦੇ ਸਨਮਾਨ ਤੇ ਉਨ੍ਹਾਂ ਦੇ ਸੰਵਿਧਾਨਿਕ ਹੱਕਾਂ ਦੀ ਗੱਲ ਕੀਤੀ ਹੈ ਉਸੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਅਧੀਨ ਐੱਫਆਈਆਰ ਦਰਜ ਕਰਨਾ ਬੇਹੱਦ ਨਿੰਦਣਯੋਗ ਹੈ। ਕਾਂਗਰਸ ਪਾਰਟੀ ਵਿਰੋਧੀਆਂ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ ਹੈ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਦਲਿਤਾਂ ਦੇ ਸਨਮਾਨ ਤੇ ਉਨ੍ਹਾਂ ਦੇ ਸੰਵਿਧਾਨਿਕ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਪ੍ਰਧਾਨ ਪ੍ਰਿੰਸ ਜੋਸ਼ੀ ਰੌਕੀ, ਸਾਬਕਾ ਪ੍ਰਧਾਨ ਵਿੱਕੀ ਟੰਡਨ ਹਰਪ੍ਰੀਤ ਸਿੰਘ ਸੋਹੀ ਬਾਗੜੀਆਂ, ਅਮਰਿੰਦਰ ਭੁੱਲਰ, ਹਲਕਾ ਯੂਥ ਪ੍ਰਧਾਨ ਬਬਲੂ ਮਾਹੋਰਾਣਾ, ਗੁਰਪ੍ਰੀਤ ਸਿੰਘ ਬਾਬਾ ਸੂਬਾ ਜਨਰਲ ਸਕੱਤਰ ਐਸਸੀ ਵਿੰਗ, ਲਖਵੀਰ ਸਿੰਘ ਨਿੱਕਾ, ਜੀਵਨ ਧਾਲੀਵਾਲ, ਬਲਵੰਤ ਸਿੰਘ ਭੱਟੀ, ਸੇਠੀ ਨਿਆਮਤਪੁਰ, ਸਾਬਕਾ ਪੰਚ ਰੂਪ ਸਿੰਘ ਤੇ ਭੁਪਿੰਦਰ ਹਾਜ਼ਰ ਸਨ।