
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਚ ਨਾਕਾਮ–ਚੀਮਾ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਫੇਲ ਨਜ਼ਰ ਆ ਰਿਹਾ ਹੈ ਅਤੇ ਸਮੱਸਿਆਵਾਂ ਹੱਲ ਨਾ ਕਰ ਸਕਣ ਦੇ ਕਾਰਨ ਦਿਮਾਗੀ ਨਕਸਲੀ ਕਹਿ ਕੇ ਪੱਲਾ ਝਾੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਉਂਦੇ ਹਨ ਤਾਂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਨਵਾਂ ਹੀ ਦਿਮਾਗੀ ਨਕਸਲ ਨਾਂ ਦੇ ਕੇ ਭੰਡ ਰਿਹਾ ਹੈ। ਇਸ ਤੋਂ ਵੀ ਪਹਿਲਾਂ ਜਦੋਂ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਲੰਬਾ ਸਮਾਂ ਸੰਘਰਸ਼ ਲੜਿਆ ਸੀ ਤਾਂ ਉਸ ਸਮੇਂ ਵੀ ਪ੍ਰਧਾਨ ਮੰਤਰੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਰਬਨ ਨਕਸਲ ਦਾ ਨਾਂ ਦੇ ਕੇ ਭੰਡਿਆ ਸੀ। ਜਦੋਂ ਕਿ ਇਹ ਲੋਕ ਆਪਣੀ ਲੜਾਈ ਲੜ ਰਹੇ ਸੀ ਆਪਣੀ ਲੜਾਈ ਲੜਨਾ ਉਹਨਾਂ ਦਾ ਸੰਵਿਧਾਨਿਕ ਹੱਕ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਨਵੇਂ ਨਵੇਂ ਨਾਂ ਦੇ ਕੇ ਭੰਡਣ ਦੇ ਵਿੱਚ ਨਰਿੰਦਰ ਮੋਦੀ ਮਾਹਰ ਹੈ।
ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੀਆਂ ਜਾਇਦਾਦਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਕਈ ਕਾਰਪੋਰੇਟ ਘਰਾਣੇ ਦੇਸ਼ ਦਾ ਅਰਬਾਂ ਰੁਪਏ ਲੈ ਕੇ ਦੇਸ਼ ਚੋ ਫਰਾਰ ਹੋ ਚੁੱਕੇ ਹਨ ਪਰ ਉਨ੍ਹਾਂ ਉੱਤੇ ਕੋਈ ਕਾਰਵਾਈ ਨਾ ਕਰਕੇ ਭਾਜਪਾ ਸਰਕਾਰ ਨੇ ਦੇਸ਼ ਦਾ ਆਰਥਿਕ ਨੁਕਸਾਨ ਕੀਤਾ ਹੈ। ਦਿਨੋ ਦਿਨ ਅਸਮਾਨ ਨੂੰ ਚੜ੍ਹ ਰਹੀ ਮਹਿੰਗਾਈ ਦੇ ਬਾਰੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਨਾਕਾਮੀ ਹੈ ਕਿ ਲੋਕਾਂ ਦੇ ਚੁੱਲ੍ਹੇ ਠੰਢੇ ਹੁੰਦੇ ਜਾ ਰਹੇ ਹਨ। ਪਿਆਜ, ਗੁੜ, ਸ਼ੱਕਰ ਅਤੇ ਚੀਨੀ ਦੇ ਭਾਅ ਅਸਮਾਨੀ ਛੂਹ ਰਹੇ ਹਨ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਚੀਨੀ ਦਾ ਭਾਅ 65 ਰੁਪਏ ਤੋਂ ਉੱਪਰ ਹੋਇਆ ਹੈ। ਇਥਾਲੋਨ ਚੀਮਾ ਨੇ ਕਿਹਾ ਕਿ ਦੇਸ਼ ਅੰਦਰ ਗੱਡੀਆਂ ਲਈ 20 ਫੀਸਦੀ ਪੈਟਰੋਲ ਵਿੱਚ ਮਿਲਾ ਕੇ ਇਥਾਲੋਨ ਵੇਚੀ ਜਾ ਰਹੀ ਹੈ ਜਦੋਂ ਕਿ ਸਾਡੇ ਦੇਸ਼ ਦੀਆਂ ਗੱਡੀਆਂ ਅਤੇ ਹੋਰ ਸਾਧਨ ਇਸ ਤੇਲ ਦੀ ਵਰਤੋਂ ਕਰਨ ਲਈ ਇੰਜਣ ਤਿਆਰ ਨਹੀਂ ਹਨ। ਇਸ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਬੇਸ਼ੱਕ ਹੋਰ ਦੇਸ਼ ਵੀ ਇਥਾਲੋਨ ਨੂੰ ਵਰਤ ਰਹੇ ਹਨ ਪਰ ਉਹਨਾਂ ਨੇ ਗੱਡੀਆਂ ਤੇ ਹੋਰ ਸਾਧਨ ਦੇ ਇੰਜਨ ਇਸ ਦੇ ਕਾਬਲ ਬਣਾਏ ਹਨ ਪਰ ਸਾਡੇ ਦੇਸ਼ ਅੰਦਰ ਬਿਨਾਂ ਕੋਈ ਦੱਸੇ ਪੈਟਰੋਲ ਦੇ ਵਿੱਚ ਹੀ ਇਥਾਲੋਨ ਮਿਲਾ ਕੇ ਵੇਚਿਆ ਜਾ ਰਿਹਾ ਜਿਸ ਨਾਲ ਕਿ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ।