
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਊਸ਼ਾਲਾ ’ਚ ਪਸ਼ੂ ਪਾਲਣ ਵਿਭਾਗ ਵੱਲੋਂ ਵੈਕਸੀਨ ਲਾਉਣ ਦਾ ਕੰਮ ਸ਼ੁਰੂ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਪਸ਼ੂਧਨਨੂੰ ਭਿਆਨਕ ਬਿਮਾਰੀਆਂ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਪਸ਼ੂਆਂ ਦੇ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ, ਪਸ਼ੂ ਪਾਲਣ ਅਤੇ ਪੰਚਾਇਤ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡਾ. ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਨੀਅਰ ਬੈਟਰੀ ਅਫਸਰ ਤਹਿਸੀਲ ਦਿੜ੍ਹਬਾ ਡਾ. ਸ਼ਵਿੰਦਰ ਪਾਲ ਸਿੰਘ ਦੀ ਟੀਮ ਵੱਲੋਂ ਦਿੜਬਾ ਦੀ ਵਡਿਆਲਾ ਗਊਸ਼ਾਲਾ ਵਿੱਚ ਗਊਆਂ ਨੂੰ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਪਸ਼ੂਧਨ ਦੀ ਸੁਰੱਖਿਆ ਲਈ ਉਨ੍ਹਾਂ ਦੇ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਵੈਕਸੀਨ ਬਿਲਕੁਲ ਫਰੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਸਾਡੇ ਆਰਥਿਕ ਧੁਰੇ ਦੀ ਇੱਕ ਵੱਡੀ ਜੜ ਹਨ ਇਸ ਨੂੰ ਬਚਾ ਕੇ ਰੱਖਣਾ ਜਿੱਥੇ ਸਾਡੇ ਸੱਭਿਆਚਾਰ ਦੀ ਜਿੰਦ ਜਾਨ ਹੈ ਇਸ ਦੇ ਨਾਲ ਹੀ ਸਾਡੀ ਸਿਹਤ ਅਤੇ ਆਰਥਿਕ ਨਾਲ ਜੁੜਿਆ ਹੋਇਆ ਮੁੱਦਾ ਵੀ ਹੈ। ਬਡਿਆਲਾ ਗਊਸ਼ਾਲਾ ਦੇ ਪ੍ਰਧਾਨ ਅੰਮ੍ਰਿਤ ਕੁਮਾਰ ਮੋਦੀ ਅਤੇ ਕਿਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ ਨੇ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਥੇ ਲੋਕ ਗਊਸ਼ਾਲਾ ਦੇ ਵਿੱਚ ਦਾਨ ਕਰਕੇ ਗਊ ਧੰਨ ਦੀ ਸੁਰੱਖਿਆ ਬਣਾਉਂਦੇ ਹਨ ਇਸ ਦੇ ਨਾਲ ਸਰਕਾਰ ਵੱਲੋਂ ਵੈਕਸੀਨ ਲਾਉਣ ਦਾ ਪਹਿਲੀ ਵਾਰੀ ਕੀਤਾ ਗਿਆ ਉਪਰਾਲਾ ਸਲਾਘਾਯੋਗ ਹੈ।
ਇਸ ਮੌਕੇ ਵੈਟਰਨਰੀ ਅਫਸਰ ਕੌਹਰੀਆਂ ਡਾ. ਨਵੀਨ ਕੁਮਾਰ, ਡਾ. ਭੁਪਿੰਦਰ ਕੁਮਾਰ, ਡਾ. ਅਮਨਿੰਦਰ ਕੌਰ, ਵੈਟਰਨਰੀ ਇੰਸਪੈਕਟਰ ਸੁਦੇਸ਼ ਨਹਿਰਾ, ਪੁਸ਼ਵਿੰਦਰ ਪਾਲ, ਸਨੇਹਪਾਲ ਸਿੰਘ, ਕੁਲਦੀਪ ਸਿੰਘ, ਸ਼ਰਨਦੀਪ ਸਿੰਘ, ਗੁਰਵਿੰਦਰ ਸਿੰਘ , ਤੇਜਬੀਰ ਸਿੰਘ, ਸੌਰਵ ਕੁਮਾਰ ਅਤੇ ਸਿਮਰਨਪ੍ਰੀਤ ਸਿੰਘ ਹਾਜ਼ਰ ਸਨ।