- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤੌਜ ਦੇ ਸੰਦੀਪ ਗਰਗ ਬਣੇ ਕੇਂਦਰੀ ਇੰਸਪੈਕਟਰ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ,
ਚੀਮਾ ਮੰਡੀ : ਪਿੰਡ ਸਤੌਜ ਦੇ ਵਸਨੀਕ ਅਤੇ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਸੰਦੀਪ ਗਰਗ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਐੱਸਐੱਸਸੀ ਸੀਜੀਐੱਲ 2025 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਆਪਣੇ ਪਿਤਾ ਅਸ਼ੋਕ ਕੁਮਾਰ ਤੇ ਮਾਤਾ ਰੇਖਾ ਰਾਣੀ, ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਸੰਦੀਪ ਗਰਗ ਨੇ ਦੇਸ਼ ਪੱਧਰ ’ਤੇ ਆਲ ਇੰਡੀਆ ਰੈਂਕ 572 ਹਾਸਲ ਕਰਦਿਆਂ ਇੰਸਪੈਕਟਰ (ਸੀਜੀਐਸਟੀ ਐਂਡ ਸੈਂਟਰਲ ਐਕਸਾਈਜ) ਦਾ ਵੱਕਾਰੀ ਅਹੁਦਾ ਪ੍ਰਾਪਤ ਕੀਤਾ ਹੈ। ਐੱਸਐੱਸਸੀ ਸੀਜੀਐਲ ਦੇਸ਼ ਦੀਆਂ ਸਭ ਤੋਂ ਵੱਧ ਮੁਕਾਬਲਾਤਮਕ ਸਰਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ ਹੈ। ਇਸ ਪ੍ਰੀਖਿਆ ਲਈ ਲਗਭਗ 30 ਲੱਖ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਇੰਨੀ ਵੱਡੀ ਗਿਣਤੀ ਵਿੱਚੋਂ ਆਲ ਇੰਡੀਆ ਪੱਧਰ ’ਤੇ 572ਵਾਂ ਰੈਂਕ ਹਾਸਲ ਕਰਨਾ ਸੰਦੀਪ ਦੀ ਮਿਹਨਤ ਅਤੇ ਯੋਗਤਾ ਦਾ ਪ੍ਰਮਾਣ ਹੈ। ਇਸ ਦੇ ਨਾਲ ਹੀ ਸੰਦੀਪ ਨੇ ਹੋਰ ਵੀ ਕੇਂਦਰੀ ਤੇ ਸੂਬੇ ਦੇ ਪੇਪਰ ਕਲੀਅਰ ਕੀਤੇ ਸਨ ਜਿਵੇਂ ਕਿ ਭਾਰਤੀ ਰੇਲਵੇ, ਇੰਟੈਲੀਜੈਂਸ ਬਿਊਰੋ ਆਦਿ। ਪਰਿਵਾਰਕ ਜ਼ਿੰਮੇਵਾਰੀਆਂ ਅਤੇ ਪੜ੍ਹਾਈ ਨੂੰ ਇਕੱਠੇ ਸੰਭਾਲਦੇ ਹੋਏ ਉਨ੍ਹਾਂ ਨੇ ਆਪਣਾ ਕੀਮਤੀ ਸਮਾਂ ਬਹੁਤ ਸੁਚੱਜੇ ਢੰਗ ਨਾਲ ਵਰਤਿਆ ਅਤੇ ਆਪਣੇ ਟੀਚੇ ਤੋਂ ਕਦੇ ਪਿੱਛੇ ਨਹੀਂ ਹਟੇ।
ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਸਫਲਤਾ ਪਿੱਛੇ ਉਨ੍ਹਾਂ ਦੇ ਮਾਪਿਆਂ, ਪਰਿਵਾਰ ਅਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਪਰਿਵਾਰ ਵੱਲੋਂ ਮਿਲੇ ਸਹਿਯੋਗ ਅਤੇ ਹੌਸਲੇ ਨੇ ਉਨ੍ਹਾਂ ਨੂੰ ਮੁਸ਼ਕਲ ਸਮੇਂ ਵਿੱਚ ਵੀ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਜਪਾ ਆਗੂ ਗਿਆਨ ਸਿੰਘ ਮਾਨ ਨੇ ਸੰਦੀਪ ਗਰਗ ਤੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ। ਇਸ ਮੌਕੇ ਸੁਨੀਲ ਕੁਮਾਰ ਤੇ ਰਾਜਵਿੰਦਰ ਸਿੰਘ ਮੌਜੂਦ ਸਨ।