- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਿਤ ਮਾਨ ਨੇ ਪਰਗਟ ਸਿੰਘ ਪ੍ਰਧਾਨ ਬਣਾਉਣ ’ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : 2022 ਤੋਂ ਲਗਾਤਾਰ ਸਮਿਤ ਸਿੰਘ ਮਾਨ ਤੇ ਪਰਗਟ ਸਿੰਘ ਨੇ ਇੱਕ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ। ਪਰਗਟ ਸਿੰਘ, ਜੋ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ, ਕਾਂਗਰਸ ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ ਨਾਲ ਆਪਣੇ ਖੇਡਾਂ ਦੇ ਦਿਨਾਂ ਤੋਂ ਡੂੰਘੀ ਸਾਂਝ ਰੱਖਦੇ ਹਨ। ਲੰਮਾ ਸਿਆਸੀ ਸਫ਼ਰ ਤੈਅ ਕਰਦੇ ਹੋਏ ਉਹ ਤੀਜੀ ਵਾਰੀ ਦੇ ਵਿਧਾਇਕ, ਸਾਬਕਾ ਮੰਤਰੀ ਤੇ ਏਆਈਸੀਸੀ ਸਕੱਤਰ ਰਹਿ ਚੁੱਕੇ ਹਨ, ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਿਯੁਕਤ ਹੋਏ ਹਨ।
ਉਨ੍ਹਾਂ ਨੇ ਅਮਰਗੜ੍ਹ ਵਿਧਾਨ ਸਭਾ ਹਲਕੇ ਵਿੱਚ, ਅਹਿਮਦਗੜ੍ਹ ਸ਼ਹਿਰ ਵਿੱਚ, ਸਮਿਤ ਸਿੰਘ ਮਾਨ ਦੇ ਹੱਕ ਵਿੱਚ ਕਈ ਵਾਰ ਫੇਰੀ ਲਾਈ ਹੈ। ਸਮਿਤ ਸਿੰਘ ਮਾਨ ਵੱਲੋਂ 2022 ਦੀ ਵਿਧਾਨ ਸਭਾ ਚੋਣ ਲੜਨ ਤੋਂ ਬਾਅਦ, ਪਹਿਲੀ ਤਿਰੰਗਾ ਯਾਤਰਾ ਦੇ ਪ੍ਰੋਗਰਾਮ ਲਈ ਪਰਗਟ ਸਿੰਘ 12 ਅਗਸਤ 2022 ਨੂੰ ਸਮਿਤ ਸਿੰਘ ਮਾਨ ਦੀ ਹੌਸਲਾ-ਅਫ਼ਜ਼ਾਈ ਕਰਨ ਅਹਿਮਦਗੜ੍ਹ ਮੰਡੀ, ਵਿਧਾਨ ਸਭਾ ਅਮਰਗੜ੍ਹ ਆਏ ਸਨ। ਉਨ੍ਹਾਂ ਨੇ ਗਾਂਧੀ ਸਕੂਲ, ਅਹਿਮਦਗੜ੍ਹ ਮੰਡੀ ਵਿਖੇ ਹੋ ਰਹੇ ਸਾਲਾਨਾ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਸਮਿਤ ਸਿੰਘ ਮਾਨ ਨੇ ਪਰਗਟ ਸਿੰਘ ਦੀ ਇਮਾਨਦਾਰੀ, ਕਿਰਦਾਰ ਤੇ ਵਿਕਾਸਪੱਖੀ ਸੋਚ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ 2021 ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ |ਤੇ ਪਰਗਟ ਸਿੰਘ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ, ਉਦੋਂ ਕਾਂਗਰਸ ਪਾਰਟੀ ਦੇ ਚੋਣ ਵਾਰ ਰੂਮ ਦੇ ਮੁਖੀ - ਸਮਿਤ ਸਿੰਘ ਰੋਜ਼ਾਨਾ ਉਨ੍ਹਾਂ ਨਾਲ ਤਾਲਮੇਲ ਕਰਦੇ ਰਹੇ।
ਏਆਈਸੀਸੀ ਸਕੱਤਰ ਵਜੋਂ ਉਨ੍ਹਾਂ ਨੇ ਉੱਤਰਾਖੰਡ ਤੇ ਫਿਰ ਜੰਮੂ-ਕਸ਼ਮੀਰ ਦਾ ਇੰਚਾਰਜ ਰਹਿਣ ਦਾ ਕੰਮ ਕੀਤਾ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ, ਭਾਰਤੀ ਓਲੰਪਿਕ ਟੀਮ ਵਿੱਚ ਤਿੰਨ ਵਾਰ ਖੇਡੇ, ਤੇ ਪਦਮ ਸ਼੍ਰੀ ਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਹਨ।
ਸਮਿਤ ਸਿੰਘ ਮਾਨ ਨੇ ਪੂਰੇ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਰਕਰਾਂ ਵੱਲੋਂ, ਜਿਨ੍ਹਾਂ ਨੇ ਅੱਜ ਹਲਕੇ ਦੀਆਂ ਅਲੱਗ-ਅਲੱਗ ਥਾਵਾਂ ’ਤੇ ਅਹਿਮਦਗੜ੍ਹ ਮੰਡੀ, ਅਮਰਗੜ੍ਹ ਸ਼ਹਿਰ ਤੇ ਮਲੇਰਕੋਟਲਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਬੜੀ ਖੁਸ਼ੀ ਮਨਾਉਂਦਿਆਂ ਪਰਗਟ ਸਿੰਘ ਜੀ ਦੀ ਨਿਯੁਕਤੀ ਦਾ ਸਵਾਗਤ ਕੀਤਾ, ਕਾਂਗਰਸ ਹਾਈ ਕਮਾਂਡ, ਰਾਹੁਲ ਗਾਂਧੀ ਤੇ ਸਚਿਨ ਪਾਇਲਟ ਦਾ ਇਸ ਮਹੱਤਵਪੂਰਨ ਨਿਯੁਕਤੀ ਲਈ ਬਹੁਤ-ਬਹੁਤ ਧੰਨਵਾਦ ਕੀਤਾ।