- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਅਦ ਨੇ ਪਿੰਡ ਤੂਰਬੰਜਾਰਾ ’ਚ ਵਿੱਤ ਮੰਤਰੀ ਚੀਮਾ ਖਿਲਾਫ ਕੀਤੀ ਨਾਅਰੇਬਾਜ਼ੀ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਪਿੰਡ ਤੂਰਬੰਜਾਰਾ ਵਿਖੇ ਗੁਲਜਾਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅੰਦਰ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਆਉਣ ਦਾ ਦੌਰ ਲਗਾਤਾਰ ਜਾਰੀ ਹੈ। ਪ੍ਰੰਤੂ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਦੋਂ ਪਿੰਡ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਖਫਾ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਕੁਝ ਸਮੇਂ ਲਈ ਮੁੱਖ ਰੋਡ ਤੇ ਧਰਨਾ ਲਾ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਬਾਅਦ ਵਿੱਚ ਉਹ ਪਿੰਡ ਵਿੱਚ ਜਾਣ ਲਈ ਕਾਮਯਾਬ ਹੋ ਗਏ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਪਹੁੰਚੇ। ਇਸ ਮੌਕੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਗੁਲਜਾਰ ਸਿੰਘ ਮੂਣਕ ਅਤੇ ਹਰਪਾਲ ਸਿੰਖ ਖਡਿਆਲ ਨੇ ਕਿਹਾ ਕਿ ਗੁਲਜਾਰ ਸਿੰਘ ਦੀ ਮੌਤ ਨਸ਼ੇ ਖ਼ਿਲਾਫ਼ ਸਵਾਲ ਪੁੱਛੇ ਜਾਣ ਦੇ ਸੰਬੰਧੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਰਚੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਅਕਤੀ ਗਰੀਬ ਪਰਿਵਾਰ ਦੇ ਖ਼ਿਲਾਫ਼ ਇਹੋ ਜਿਹਾ ਕੰਮ ਨਾ ਕਰ ਸਕੇ। ਜਿਸ ਨਾਲ ਉਸਨੂੰ ਖੁਦਕਸ਼ੀ ਕਰਨੀ ਪਵੇ। ਉਹਨਾਂ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਸਰਕਾਰ ਦਾ ਫੋਕਾ ਨਾਅਰਾ ਹੈ। ਹਰ ਪਿੰਡ, ਹਰ ਸ਼ਹਿਰ, ਹਰ ਗਲੀ- ਮੁਹੱਲੇ ਨਸ਼ਾ ਵਿਕ ਰਿਹਾ ਹੈ। ਜਿਸਨੂੰ ਰੋਕਣ ਲਈ ਸਰਕਾਰ ਨਾਕਾਮ ਨਜ਼ਰ ਆਈ ਹੈ। ਉਨ੍ਹਾਂ ਰੋਸ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿੱਚ ਗੁਲਜਾਰ ਸਿੰਘ ਦੇ ਘਰ ਪੁੱਜਣ ਲਈ ਪੁਲਿਸ ਨੇ ਰੋਕਿਆ, ਜਿਸਤੋ ਸਪੱਸ਼ਟ ਹੈ ਕਿ ਸਰਕਾਰ ਦੇ ਇਸਾਰੇ ਤੇ ਪੁਲਿਸ ਲੋਕਾਂ ਨੂੰ ਗੁਲਜਾਰ ਸਿੰਘ ਦੇ ਘਰ ਹਮਦਰਦੀ ਕਰਨ ਤੋ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਿੰਡ ਨੂੰ ਪੁਲਿਸ ਛਾਉਣੀ ਬਣਾ ਰੱਖਿਆ ਹੈ।