- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਅਦ ਪੁਨਰ ਸੁਰਜੀਤ ਨੇ ਪਾਰਟੀ ’ਚ ਕੀਤੀਆਂ ਨਵੀਆਂ ਨਿਯੁਕਤੀਆਂ

ਪਾਰਟੀ ਲਈ ਕੀਤੀ ਅਣਥੱਕ ਸੇਵਾ ਬਦਲੇ ਕੀਤੇ ਨਿਯੁਕਤ : ਬਹਿਣੀਵਾਲ
-ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕਰੇਗੀ ਮੋਹਰੀ ਰੋਲ ਅਦਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਜਥੇਬੰਦੀ ਦਾ ਵਿਸਥਾਰ ਕਰਦਿਆਂ ਪਾਰਟੀ ਲਈ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਅਤੇ ਆਗੂਆਂ ਦੀਆਂ ਜ਼ਿਲ੍ਹਾ ਜਥੇਬੰਦੀ ਅੰਦਰ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਦੱਸਿਆ, ਕਿ ਪਰਮਿੰਦਰ ਸਿੰਘ ਢੀਂਡਸਾ ਸੀਨੀਅਰ ਮੀਤ ਪ੍ਰਧਾਨ ਅਤੇ ਸਮੂਹ ਲੀਡਰਸ਼ਿਪ ਨੇ ਹਰਬੰਸ ਸਿੰਘ ਸਰਪੰਚ ਭਟਾਲ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਜੰਟ ਸਿੰਘ ਲਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ, ਬਾਬਰਜੀਤ ਸਿੰਘ ਭਟਾਲ ਕਲਾਂ ਜਨਰਲ ਸਕੱਤਰ, ਜਸਵਿੰਦਰ ਸਿੰਘ ਲੇਹਲ ਕਲਾਂ ਮੀਤ ਪ੍ਰਧਾਨ, ਮਲੂਕ ਸਿੰਘ ਭਟਕਾਲ ਕਲਾ ਮੀਤ ਪ੍ਰਧਾਨ, ਟੇਕ ਸਿੰਘ ਕੋਟੜਾ ਲਹਿਲ ਮੀਤ ਪ੍ਰਧਾਨ, ਰਾਜਪਾਲ ਸ਼ਰਮਾ ਛਾਜਲੀ ਸੰਯੁਕਤ ਸਕੱਤਰ, ਭੋਲਾ ਸਿੰਘ ਛਾਜਲੀ ਮੀਤ ਪ੍ਰਧਾਨ, ਗੁਰਚਰਨ ਸਿੰਘ ਸੇਖੂਵਾਸ ਮੀਤ ਪ੍ਰਧਾਨ ਅਤੇ ਸੋਹਣ ਸਿੰਘ ਕਾਹਨਗੜ੍ਹ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, ਕਿ ਇਹ ਨਿਯੁਕਤੀਆਂ ਇਨ੍ਹਾਂ ਵੱਲੋਂ ਕੀਤੀ ਅਨਥੱਕ ਸੇਵਾ ਕਰਕੇ ਕੀਤੀਆਂ ਗਈਆਂ ਹਨ। ਇਸ ਸਮੇਂ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਪਾਰਟੀ ਦੀ ਬੇਹਤਰੀ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਤਾਂ ਜੋ ਆਉਂਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮੋਹਰੀ ਰੋਲ ਅਦਾ ਕਰ ਸਕੇ।