ਆਰੀਆਭਟ ਗਰੁੱਪ ਦਾ ਐੱਮਬੀਏ ਦਾ ਨਤੀਜਾ ਰਿਹਾ ਸ਼ਾਨਦਾਰ
ਆਰੀਆਭਟ ਗਰੁੱਪ ਆਫ ਇੰਸਟੀਚਿਊਟਸ ਦਾ ਐਮਬੀਏ ਦਾ ਨਤੀਜਾ ਰਿਹਾ ਸ਼ਾਨਦਾਰ਼
Publish Date: Fri, 03 Apr 2026 05:16 PM (IST)
Updated Date: Sat, 04 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭਟ ਗਰੁੱਪ ਆਫ ਇੰਸਟੀਚਿਊਟਸ ਦੇ ਐਮਬੀਏ ਦੇ ਪਹਿਲੇ ਸਮੈਸਟਰ ਅਤੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਸਫਲਤਾ ਹਾਸਲ ਕੀਤੀ। ਪਹਿਲੇ ਸਮੈਸਟਰ ਦੇ ਆਏ ਨਤੀਜੇ ਅਨੁਸਾਰ ਜਸ਼ਨਦੀਪ ਕੌਰ ਨੇ 8.33 ਐਸਜੀਪੀਏ ਲੈ ਕੇ ਪਹਿਲਾਂ ਸਥਾਨ, ਜੰਨਤ ਖੁਰਮੀ ਨੇ 8.17 ਐਸਜੀਪੀਏ ਲੈ ਕੇ ਦੂਸਰਾ ਸਥਾਨ ਤੇ ਮਾਨਸੀ ਗੋਇਲ ਨੇ 8.08 ਐਸਜੀਪੀਏ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਤੀਜੇ ਸਮੈਸਟਰ ਦੇ ਆਏ ਨਤੀਜੇ ’ਚ ਨਵਰੀਤ ਸ਼ਰਮਾ ਨੇ 8.46 ਐਸਜੀਪੀਏ ਲੈ ਕੇ ਪਹਿਲਾ ਸਥਾਨ ਤੇ ਪ੍ਰਿਯੰਕਾ ਸਿੰਗਲਾ ਨੇ 8.46 ਐਸਜੀਪੀਏ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਜਸਪਿੰਦਰ ਕੌਰ ਨੇ 8.38 ਐਸਜੀਪੀਏ ਲੈ ਕੇ ਤੇ ਤੀਜਾ ਸਥਾਨ ਵੀਰਪਾਲ ਕੌਰ ਨੇ 8.08 ਐੱਸਜੀਪੀਏ ਲੈ ਕੇ ਪ੍ਰਾਪਤ ਕੀਤਾ। ਸੰਸਥਾ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਇੰਜ. ਰਾਕੇਸ਼ ਗੁਪਤਾ (ਚੇਅਰਮੈਨ), ਡਾ. ਅਜੈ ਮਿੱਤਲ (ਡਾਇਰੈਕਟਰ), ਡਾ. ਭਾਵੇਤ ਗਰਗ (ਡੀਨ ਅਕਾਦਮਿਕ) ਅਤੇ, ਡਾ. ਜਸ਼ਨ ਜੋਤ (ਮੈਨੇਜਮੈਂਟ ਵਿਭਾਗ ਦੇ ਮੁਖੀ) ਨੇ ਪੋਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਅਕਾਦਮਿਕ ਲਗਨ ਦੀ ਸਰਾਹਨਾ ਕੀਤੀ।