ਕੈਂਬ੍ਰਿਜ ਸਕੂਲ ’ਚ ਰੋਬੋਟਿਕਸ ਸਿੱਖਿਆ ਦੀ ਸ਼ੁਰੂਆਤ
ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਰੋਬੋਟਿਕਸ ਸਿੱਖਿਆ ਦੀ ਸ਼ੁਰੂਆਤ
Publish Date: Wed, 21 Jan 2026 05:38 PM (IST)
Updated Date: Wed, 21 Jan 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ : ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੀ ਤਕਨਾਲੋਜੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਧੁਨਿਕ ਯੁੱਗ ਲਈ ਤਿਆਰ ਕਰਨ ਦੇ ਉਦੇਸ਼ ਨਾਲ ਰੋਬੋਟਿਕਸ ਸਿੱਖਿਆ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੇਂ ਉਪਰਾਲੇ ਰਾਹੀਂ ਵਿਦਿਆਰਥੀਆਂ ਨੂੰ ਐੱਸਟੀਈਐੱਮ (ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਆਧਾਰਿਤ ਸਿੱਖਣ ਦਾ ਮੌਕਾ ਮਿਲੇਗਾ। ਰੋਬੋਟਿਕਸ ਕਲਾਸਾਂ ਦੌਰਾਨ ਵਿਦਿਆਰਥੀ ਰੋਬੋਟ ਬਣਾਉਣ, ਉਨ੍ਹਾਂ ਦੀ ਪ੍ਰੋਗ੍ਰਾਮਿੰਗ ਕਰਨ ਅਤੇ ਅਸਲੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਪ੍ਰਕਿਰਿਆ ਨਾਲ ਜੁੜਣਗੇ। ਇਸ ਨਾਲ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ, ਸਮੱਸਿਆ-ਹੱਲ ਸਮਰਥਾ, ਰਚਨਾਤਮਕਤਾ, ਟੀਮ ਵਰਕ ਅਤੇ ਸੰਚਾਰ ਕੌਸ਼ਲ ਦਾ ਵਿਕਾਸ ਹੋਵੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ ਕਿ ਰੋਬੋਟਿਕਸ ਸਿੱਖਿਆ ਸਾਡੇ ਵਿਦਿਆਰਥੀਆਂ ਲਈ ਇੱਕ ਨਵਾਂ ਅਧਿਆਇ ਹੈ। ਇਸ ਰਾਹੀਂ ਬੱਚੇ ਕਿਤਾਬੀ ਗਿਆਨ ਤੋਂ ਅੱਗੇ ਵੱਧ ਕੇ ਪ੍ਰਯੋਗਾਤਮਕ ਸਿੱਖਿਆ ਨਾਲ ਜੁੜਨਗੇ, ਜੋ ਉਨ੍ਹਾਂ ਨੂੰ ਭਵਿੱਖ ਲਈ ਆਤਮਵਿਸ਼ਵਾਸੀ ਬਣਾਏਗੀ। ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਅੱਜ ਦਾ ਦੌਰ ਟੈਕਨੋਲੋਜੀ ਦਾ ਹੈ। ਰੋਬੋਟਿਕਸ ਦੀ ਸ਼ੁਰੂਆਤ ਨਾਲ ਵਿਦਿਆਰਥੀ ਛੋਟੀ ਉਮਰ ਤੋਂ ਹੀ ਨਵੀਨ ਸੋਚ ਅਤੇ ਇੰਜੀਨੀਅਰਿੰਗ ਕੌਸ਼ਲ ਸਿੱਖਣਗੇ, ਜੋ ਉਨ੍ਹਾਂ ਨੂੰ ਭਵਿੱਖ ਦੇ ਕਰੀਅਰਾਂ ਲਈ ਮਜ਼ਬੂਤ ਆਧਾਰ ਪ੍ਰਦਾਨ ਕਰੇਗਾ। ਸਕੂਲ ਦੇ ਸੀਈਓ ਭਾਵਨਾ ਪੋਲ ਨੇ ਕਿਹਾ ਕਿ ਹੱਥੋਂ-ਹੱਥ ਸਿੱਖਣ ਨਾਲ ਬੱਚਿਆਂ ਦੀ ਦਿਲਚਸਪੀ ਵਧਦੀ ਹੈ। ਰੋਬੋਟਿਕਸ ਰਾਹੀਂ ਵਿਦਿਆਰਥੀ ਕੰਪਿਊਟੇਸ਼ਨਲ ਥਿੰਕਿੰਗ, ਲਾਜ਼ਿਕ ਅਤੇ ਸਮੱਸਿਆ-ਹੱਲ ਵਰਗੇ ਅਹੰਕਾਰਪੂਰਕ ਹੁਨਰ ਵਿਕਸਤ ਕਰਨਗੇ। ਸਕੂਲ ਦੀ ਪ੍ਰੈਜ਼ੀਡੈਂਟ ਡਾ. ਸੀਮਾ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਆਧੁਨਿਕ ਸਿੱਖਿਆ ਨਾਲ ਵਿਦਿਆਰਥੀਆਂ ਦਾ ਸਰਬਾਂਗੀਣ ਵਿਕਾਸ ਹੁੰਦਾ ਹੈ।