ਸਰਕਾਰੀ ਰੁੱਖ ਪੁੱਟਣ ’ਤੇ 4 ਹਫ਼ਤਿਆਂ ’ਚ ਰਿਪੋਰਟ ਦੇਣ ਦੇ ਆਦੇਸ਼
ਨੈਸ਼ਨਲ ਗ੍ਰੀਨ ਟ੍ਰਿ ਨੈਸ਼ਨਲ ਗ੍ਰੀਨ ਟ੍ਰਿ
Publish Date: Tue, 24 Mar 2026 03:52 PM (IST)
Updated Date: Wed, 25 Mar 2026 03:59 AM (IST)

::ਮਾਮਲਾ: ਨਗਰ ਸੁਧਾਰ ਟਰੱਸਟ ਬਰਨਾਲਾ, ਪੁੱਡਾ ਮਾਰਕੀਟ, ਪਿੰਡ ਬਦਰਾ, ਧਨੇਰ, ਬਖਤਗੜ ਵਿਖੇ ਸਰਕਾਰੀ ਰੁੱਖ ਪੁੱਟਣ ਦਾ :: ਐਨਜੀਟੀ ਦਿੱਲੀ ਵੱਲੋਂ ਪੰਜਾਬ ਦੇ 15 ਦੇ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ ਜਾਰੀ :: ਰੁੱਖਾਂ ਦੀ ਗਿਣਤੀ ਤੇ ਢੁੱਕਵੀ ਸਜਾ ਤੇ ਜੁਰਮਾਨੇ ਦੇ ਸੁਝਾਅ ਸਾਹਿਤ ਕਮੇਟੀ ਤੋਂ ਮੰਗੀ ਰਿਪੋਰਟ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਪ੍ਰਿੰਸੀਪਲ ਬੈਂਚ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵਾ, ਡਾ. ਏ ਸੰਥਿਲ ਵੇਲ ਐਕਸਪਾਰਟ ਮੈਂਬਰ, ਡਾ.ਅਫਰੋਜ਼ ਅਹਿਮਦ ਐਕਸਪਾਰਟ ਮੈਂਬਰ ਨੇ ਜ਼ਿਲ੍ਹਾ ਬਰਨਾਲਾ ਦੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਵਲੋਂ ਜ਼ਿਲ੍ਹਾ ਬਰਨਾਲਾ ਦੀਆਂ ਸਰਕਾਰੀ ਸੰਮਤੀਆਂ ’ਚੋਂ ਗੈਰ ਕਾਨੂੰਨੀ ਨਾਜਾਇਜ਼ ਬਿਨਾ ਕਿਸੇ ਮਨਜ਼ੂਰੀ ਦੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਹਰੇ ਭਰੇ ਸਰਕਾਰੀ ਪੁਰਾਤਨ ਰੁੱਖ ਪੁੱਟਣ ਸਬੰਧੀ ਪਾਈ ਜਨਹਿੱਤ ਪਟੀਸਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਪ੍ਰਿੰਸੀਪਲ ਸਕੱਤਰ ਪੰਚਾਇਤ ਵਿਭਾਗ ਪੰਜਾਬ, ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਡਿਵੀਜ਼ਨਲ ਫਾਰਸੈਟ ਅਫ਼ਸਰ ਸੰਗਰੂਰ, ਐੱਸਐੱਸਪੀ ਬਰਨਾਲਾ, ਡੀਡੀਪੀਓ ਬਰਨਾਲਾ, ਬੀਡੀਪੀਓ ਮਹਿਲ ਕਲਾਂ ਤੇ ਸ਼ਹਿਣਾ, ਈਓ ਨਗਰ ਸੁਧਾਰ ਟਰੱਸਟ ਬਰਨਾਲਾ, ਵਣ ਵਿਭਾਗ ਦੇ ਡੀਐੱਫਓ ਸੰਗਰੂਰ, ਰੇਂਜ ਅਫ਼ਸਰ ਵਣ ਵਿਭਾਗ ਬਰਨਾਲਾ, ਐਕਸੀਅਨ ਪੁੱਡਾ ਪਟਿਆਲਾ, ਅਧਿਕਾਰੀਆਂ ਸਮੇਤ ਸਰਪੰਚ ਧਨੇਰ ਤੇ ਬਖਤਗੜ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਚਾਰ ਹਫ਼ਤਿਆਂ ’ਚ ਰਿਪੋਰਟ ਮੰਗੀ ਹੈ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਹੈ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਸਰਕਾਰੀ ਹਰੇ ਭਰੇ ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ਵਲੋਂ ਗੈਰ ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਮਾਨਯੋਗ ਐਨ.ਜੀ.ਟੀ ਨੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ 15 ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਕਮੇਟੀ ਗਠਿਤ ਕਰਕੇ ਚਾਰ ਹਫ਼ਤਿਆਂ ’ਚ ਘਟਨਾ ਸਥਾਨ ਤੇ ਜਾ ਕੇ ਪੁੱਟੇ ਗਏ ਰੁੱਖਾਂ ਦੀ ਗਿਣਤੀ, ਰੁੱਖ ਪੁੱਟਣ ਦੇ ਜਿੰਮੇਵਾਰ ਵਿਆਕਤੀਆਂ ਦੇ ਨਾਮ ਪਤੇ ਤੇ ਢੁਕਵੀ ਸਜਾ ਤੇ ਜੁਰਮਾਨੇ ਲਈ ਸੁਝਾਅ ਸਾਹਿਤ ਰਿਪੋਰਟ ਦੇਣ ਦੇ ਕਮੇਟੀ ਨੂੰ ਚਾਰ ਹਫਤਿਆਂ ’ਚ ਆਦੇਸ ਦਿੱਤੇ ਗਏ ਹਨ। ਕਮੇਟੀ ’ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਭਾਰਤ ਸਰਕਾਰ ਦਾ ਇਕ ਨੁਮਾਇੰਦਾ, ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਖੇਤਰੀ ਦਫ਼ਤਰ ਚੰਡੀਗੜ ਦਾ ਇਕ ਨੁਮਾਇੰਦਾ, ਪ੍ਰਿੰਸੀਪਲ ਚੀਫ ਫੌਰਿਸਸਟ ਵਿਭਾਗ ਪੰਜਾਬ ਸਰਕਾਰ ਨੂੰ ਸਾਮਲ ਕਰਕੇ ਅਧਿਕਾਰੀਆਂ ਦੀ ਕਮੇਟੀ ਗਠਿਤ ਕੀਤੀ ਹੈ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਆਦੇਸਾਂ ਅਨੁਸਾਰ ਜਲਦ ਹੀ ਗਠਿਤ ਕੀਤੀ ਗਈ ਭਾਰਤ ਸਰਕਾਰ ਦੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਜ਼ਿਲ੍ਹਾ ਬਰਨਾਲਾ ਦੀਆਂ ਸਰਕਾਰੀ ਸੰਮਤੀਆਂ ’ਚੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਵਾਲੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਵਿਸਥਾਰ ਨਾਲ ਜਾਂਚ ਪੜਤਾਲ ਕਰੇਗੀ। ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਐਨ.ਜੀ.ਟੀ.ਦਿੱਲੀ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਨੂੰ ਜ਼ਿਲਾ ਬਰਨਾਲਾ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ’ਚੋਂ ਗੈਰ ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਸਬੰਧੀ ਪੁਖਤਾ ਸਬੂਤ ਪੇਸ ਕੀਤੇ ਜਾਣਗੇ ਅਤੇ ਰੁੱਖ ਪੁੱਟ ਕੇ ਵਾਤਾਵਰਨ ਦਾ ਨੁਕਸਾਨ ਕਰਨ ਵਾਲੇ ਸਾਰੇ ਦੋਸੀਆਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਸਰਕਾਰੀ ਸੰਮਤੀਆਂ ’ਚੋਂ ਰੁੱਖ ਪੁੱਟਣ ਵਾਲੇ ਸਾਰੇ ਦੋਸੀਆਂ ਖਿਲਾਫ਼ ਬਿਨਾ ਦੇਰੀ ਐਫ.ਆਈ.ਆਰ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਅਤੇ ਜ਼ਿਲੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਤਾ ਨਹੀਂ ਕਿਸ ਮਜ਼ਬੂਰੀ ਕਾਰਨ ਸਰਕਾਰੀ ਰੁੱਖ ਪੁੱਟ ਕੇ ਵਾਤਾਵਰਨ ਦਾ ਨੁਕਸਾਨ ਕਰਨ ਵਾਲੇ ਵਿਆਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।