ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੁਮਾਇੰਦਿਆਂ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਦੇ ਨੁਮਾਇੰਦਿਆਂ ਕੀਤੀ ਮੀਟਿੰਗ
Publish Date: Wed, 07 Oct 2026 04:37 PM (IST)
Updated Date: Thu, 08 Oct 2026 04:03 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ ਦੀ ਅਗਵਾਈ ਹੇਠ ਜਥੇਬੰਦੀ ਦੀ ਇੱਕ ਮੀਟਿੰਗ ਨਜਦੀਕੀ ਪਿੰਡ ਢਿਲਵਾਂ ਵਿਖੇ ਹੋਈ। ਜਿਸ ਵਿਚ ਜਥੇਬੰਦੀ ਦੇ ਸਮੂਹ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਉਹਨਾਂ ਵੱਖ ਵੱਖ ਏਜੰਡਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਰੇਟ ਵਿੱਚ ਜੋ 25 ਰੁਪਏ ਨਿਗੁਣਾ ਜਿਹਾ ਵਾਧਾ ਕੀਤਾ ਗਿਆ ਹੈ ਉਸਨੂੰ ਜਥੇਬੰਦੀ ਵੱਲੋਂ ਮੁਢ ਤੋਂ ਰੱਦ ਕੀਤਾ ਜਾਂਦਾ ਹੈ। ਇਹ ਰੇਟ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਸੀ-2 ਪਲਸ ਦਿੱਤਾ ਜਾਵੇ, ਐਮ.ਐਸ.ਪੀ ਦੀ ਲੀਗਲ ਗਰੰਟੀ ਦਿੱਤੀ ਜਾਵੇ, ਦਾਣਾ ਮੰਡੀਆਂ ਚ ਪਾਣੀ, ਬਿਜਲੀ, ਕੰਪਿਊਟਰ ਕੰਡਿਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਤੇਲ ਅਤੇ ਖਾਦਾਂ ਦੇ ਰੇਟ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ, ਗਰੀਨ ਟ੍ਰਿਬਿਊਨਲ ਦਾ ਜੋ 200 ਰੁਪਏ ਪ੍ਰਤੀ ਕੁਇੰਟਲ ਦਾ ਫੈਸਲਾ ਹੈ ਲਾਗੂ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਨੂੰ ਮਜਬੂਰੀ ਵੱਸ਼ ਪਰਾਲੀ ਨੂੰ ਅੱਗ ਲਾਉਣੀ ਪਵੇਗੀ, ਬਿਜਲੀ ਬਿੱਲ ਮਾਫ ਕੀਤੇ ਜਾਣ, ਖਾਦ ਸਬੰਧੀ ਯੂਰੀਆ ਤੇ ਡੀਏਪੀ ਖਾਦ ਦੀ ਕਣਕ ਦੀ ਬਜਾਈ ਮੌਕੇ ਕੋਈ ਕਿੱਲਤ ਨਾ ਆਵੇ ਤਾਂ ਜੋ ਕਿਸਾਨ ਸਮੇਂ ਤੇ ਕਣਕ ਦੀ ਬਜਾਈ ਕਰ ਸਕਣ। ਇਸ ਮੌਕੇ ਜਥੇਬੰਦੀ ਵੱਲੋਂ ਹੋਰ ਏਜੰਡਿਆਂ ਅਤੇ ਸਰਕਾਰ ਦੀਆਂ ਵਧੀਕੀਆਂ ਤੇ ਵਿਚਾਰਾਂ ਕੀਤੀਆਂ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ 8 ਅਕਤੂਬਰ ਨੂੰ ਤਹਿਸੀਲ ਕੰਪਲੈਕਸ ਤਪਾ ਵਿਖੇ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਲੌਰ ਸਿੰਘ ਢਿਲਵਾਂ,ਭੋਲਾ ਸਿੰਘ ਢਿਲਵਾਂ, ਜੋਗਿੰਦਰ ਸਿੰਘ ਢਿਲਵਾਂ, ਅਲਬੇਲ ਸਿੰਘ, ਨਿਰਮਲ ਸਿੰਘ, ਪੂਰਨ ਸਿੰਘ ਧਰਮਪੁਰਾ ਮੌੜ, ਪਰਮਜੀਤ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਮੋੜ ਨਾਭਾ, ਦਰਸ਼ਨ ਸਿੰਘ, ਹਰਨੇਕ ਸਿੰਘ, ਜਾਗਰ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ, ਭਗਵਾਨ ਸਿੰਘ, ਪਲਵਿੰਦਰ ਸਿੰਘ ਆਦਿ ਵੱਡੀ ਗਿਣਤੀ ਚ ਜਥੇਬੰਦੀ ਦੇ ਨੁਮਾਇੰਦੇ ਹਾਜ਼ਰ ਸਨ।