ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਵਿੱਤ ਮੰਤਰੀ ਨੇ ਕੀਤਾ ਸਨਮਾਨਿਤ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਵਿੱਤ ਮੰਤਰੀ ਨੇ ਕੀਤਾ ਸਨਮਾਨਿਤ
Publish Date: Wed, 30 Sep 2026 06:12 PM (IST)
Updated Date: Thu, 01 Oct 2026 04:01 AM (IST)
ਪੇਂਡੂ ਖੇਤਰ ’ਚ ਇੰਟਰਨੈਸ਼ਨਲ ਪੱਧਰ ਦੀ ਵਿੱਦਿਆ ਦੇਣ ਵਾਲੀ ਸੰਸਥਾ ਦੇ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਬਣੇ ‘ਰਤਨ ਪੰਜਾਬ ਦੇ’ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ-ਮਾਨਸਾ ਰੋਡ ’ਤੇ ਸਥਿਤ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਪਿਛਲੇ 11 ਸਾਲਾਂ ਤੋਂ ਪੇਂਡੂ ਖੇਤਰ ਦੇ ਬੱਚਿਆਂ ਨੂੰ ਘੱਟ ਖਰਚੇ ’ਚ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ ਮੁਹੱਈਆ ਕਰਵਾ ਕੇ ਇਲਾਕੇ ਦਾ ਧਰੁਵ ਤਾਰਾ ਬਣ ਕੇ ਉੱਭਰਿਆ ਹੈ। ਜਾਗਰਣ ਗਰੁੱਪ ਵਲੋਂ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਚੰਡੀਗੜ੍ਹ ਵਿਖੇ ਰਾਜ ਪੱਧਰੀ ਸਮਾਗਮ ’ਚ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਸੋਚ ਸਦਕਾ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜਾਗਰਣ ਦੇ ਮੰਚ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਉਚੇਚੇ ਤੌਰ ’ਤੇ ਜਾਗਰਣ ਗਰੁੱਪ ਦੇ ਚੀਫ਼ ਜਰਨਲ ਮੈਨੇਜਰ ਮਹਿੰਦਰ ਜੀਤ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਹਾਜ਼ਰ ਸਨ। ਗੌਰ ਹੋਵੇ ਕਿ ਸੀ.ਆਈ.ਐੱਸ.ਸੀ.ਈ. ਬੋਰਡ ਨਵੀਂ ਦਿੱਲੀ ਤੋਂ 12ਵੀਂ ਤੱਕ ਮਾਨਤਾ ਪ੍ਰਾਪਤ ਇਸ ਸੰਸਥਾ ਦੀ ਨੀਂਹ ਸਵਰਗਵਾਸੀ ਜਥੇ. ਅਜੀਤ ਸਿੰਘ ਪੱਖੋ ਕਲਾਂ ਤੇ ਬ੍ਰਹਮਲੀਨ ਸੰਤ ਬਾਬਾ ਬਚਨਪੁਰੀ ਜੀ ਦੀ ਸੋਚ ਅਨੁਸਾਰ ਰੱਖੀ ਗਈ ਸੀ। ਅੱਜ ਅਜੀਤ ਰੂਰਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਦੀ ਦੇਖ-ਰੇਖ ਹੇਠ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਤੇ ਡਾਇਰੈਕਟਰ . ਸਾਗਰਜੀਤ ਸਿੰਘ ਖੀਪਲ ਦੇ ਯਤਨਾਂ ਸਦਕਾ ਇਹ ਸੰਸਥਾ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਇਸ ਸਕੂਲ ਵਿੱਚ 45 ਤੋਂ ਵੱਧ ਪਿੰਡਾਂ ਦੇ ਵਿਦਿਆਰਥੀ ਪੰਜਾਬ ਸਮੇਤ ਕੇਰਲਾ, ਗੋਆ, ਨਾਗਾਲੈਂਡ ਅਤੇ ਹਿਮਾਚਲ ਪ੍ਰਦੇਸ਼ ਦੇ ਤਜਰਬੇਕਾਰ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸੰਸਥਾ ਦੇ 10ਵੀਂ ਅਤੇ 12ਵੀਂ ਦੇ ਬੋਰਡ ਨਤੀਜੇ ਲਗਾਤਾਰ 100 ਫੀਸਦੀ ਰਹੇ ਹਨ। ਸ਼ੈਸ਼ਨ 2023-24 ਵਿੱਚ 10ਵੀਂ ਦੇ ਵਿਦਿਆਰਥੀ ਪ੍ਰਭਨੂਰ ਸਿੰਘ ਨੇ (98.6% ਅੰਕ) ਆਲ ਇੰਡੀਆ 7ਵਾਂ ਰੈਂਕ ਅਤੇ ਸਹਿਜਪਾਲ ਨੇ (97% ਅੰਕ) ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਪੰਜਾਬ ਰਾਜ ਦੀਆਂ 67ਵੀਆਂ ਖੇਡਾਂ ਵਿੱਚ ਰਾਈਫਲ ਸ਼ੂਟਿੰਗ ਚ 16 ਤਗਮੇ ਅਤੇ ਸੀ.ਆਈ.ਐੱਸ.ਸੀ.ਈ. ਦੇ ਨੈਸ਼ਨਲ ਵਾਲੀਬਾਲ ਟੂਰਨਾਮੈਂਟ ਵਿੱਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਸਾਲ 2026 ਵਿੱਚ ਟੇਬਲ ਟੈਨਿਸ ਦੇ 4 ਅਤੇ ਨਿਸ਼ਾਨੇਬਾਜ਼ੀ ਦੇ 18 ਖਿਡਾਰੀ ਪੰਜਾਬ ਰਾਜ ਖੇਡਾਂ ਲਈ ਚੁਣੇ ਗਏ ਹਨ। ਅੰਤਰਰਾਸ਼ਟਰੀ ਪੱਧਰ ਤੇ ਗਲੋਬਲ ਕੁਨੈਕਟ ਪ੍ਰੋਗਰਾਮ ਤਹਿਤ ਸਕੂਲ ਦੇ ਬੱਚੇ 19 ਦੇਸ਼ਾਂ ਦੇ 28 ਸਕੂਲਾਂ ਨਾਲ ਆਨਲਾਈਨ ਜੁੜੇ ਹੋਏ ਹਨ। ਅਮਰੀਕਾ, ਇਟਲੀ ਅਤੇ ਇੰਡੋਨੇਸ਼ੀਆ ਦੇ ਡੈਲੀਗੇਟਸ ਸਕੂਲ ਦਾ ਦੌਰਾ ਵੀ ਕਰ ਚੁੱਕੇ ਹਨ। ਬੱਚਿਆਂ ਨੂੰ ਫਰੈਂਚ ਭਾਸ਼ਾ ਸਿਖਾਉਣ ਲਈ ਵਿਸ਼ੇਸ਼ ਤੌਰ ਤੇ ਵਿਦੇਸ਼ੀ ਅਧਿਆਪਕ ਤਾਇਨਾਤ ਹਨ। ਸਕੂਲ ਵੱਲੋਂ ਸਾਹਿਤਕ ਗਤੀਵਿਧੀਆਂ ਤਹਿਤ ਸੁਰਜੀਤ ਪਾਤਰ, ਨਰਿੰਦਰ ਸਿੰਘ ਕਪੂਰ, ਵਰਿਆਮ ਸਿੰਘ ਸੰਧੂ ਅਤੇ ਗੁਰਭਜਨ ਸਿੰਘ ਗਿੱਲ ਵਰਗੀਆਂ ਲੇਖਕ ਸ਼ਖਸੀਅਤਾਂ ਨਾਲ ਵਿਦਿਆਰਥੀਆਂ ਦੇ ਰੂ-ਬਰੂ ਕਰਵਾਏ ਜਾਂਦੇ ਹਨ। ਇਨ੍ਹਾਂ ਸਖਸ਼ੀਅਤਾਂ ਨੂੰ ਹੌਲਦਾਰ ਅਜੀਤ ਸਿੰਘ ਪੱਖੋ ਯਾਦਗਾਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ। ਏ.ਸੀ. ਬਿਲਡਿੰਗ, ਸਮਾਰਟ ਕਲਾਸਾਂ, ਪ੍ਰੋਜੈਕਟਰ, ਆਧੁਨਿਕ ਕੰਪਿਊਟਰ ਤੇ ਸਾਇੰਸ ਲੈਬਾਂ, ਸਵੀਮਿੰਗ ਪੂਲ, ਸ਼ੂਟਿੰਗ ਰੇਂਜ ਅਤੇ 4500 ਤੋਂ ਵੱਧ ਕਿਤਾਬਾਂ ਵਾਲੀ ਲਾਇਬ੍ਰੇਰੀ ਨਾਲ ਲੈੱਸ ਇਹ ਸੰਸਥਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਅਤੇ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਘੱਟ ਖਰਚੇ ਚ ਵਿਸ਼ਵ ਪੱਧਰੀ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਦੇਣ ਲਈ ਵਚਨਬੱਧ ਰਹਿਣਗੇ। ਪਿੰਡਾਂ ’ਚ ਵਿਦੇਸ ਦੀ ਤਰਜ਼ ’ਤੇ ੳੱਚ ਤਾਲਿਮ ਦੇ ਬੱਚਿਆਂ ਦੇ ਚਾਨਣ ਮੁਨਾਰਾ ਬਣੀ ਇਸ ਸੰਸਥਾ ਨੂੰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਹੋਣ ’ਤੇ ਆਸ ਪਾਸ ਦੇ ਕਰੀਬ 20 ਪਿੰਡਾਂ ਦੇ ਲੋਕਾਂ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ।